[jalandhar] - ਪਾਕਿਸਤਾਨੀ ਅਰੂਸਾ ਦੀ ਕਿਰਪਾ ਨਾਲ ਭਾਰਤੀ ਪੰਜਾਬ ਦੇ ਡੀ. ਜੀ. ਪੀ. ਬਣੇ ਦਿਨਕਰ : ਖਹਿਰਾ

  |   Jalandharnews

ਜਲੰਧਰ,(ਬੁਲੰਦ)- ਪੰਜਾਬੀ ਏਕਤਾ ਪਾਰਟੀ ਦੇ ਮੁਖੀ ਸੁਖਪਾਲ ਸਿੰਘ ਖਹਿਰਾ ਨੇ ਅੱਜ ਜਲੰਧਰ ਵਿਚ ਇਕ ਮੀਟਿੰਗ ਕਰ ਕੇ ਪੰਜਾਬ ਦੇ ਨਵ-ਨਿਯੁਕਤ ਡੀ. ਜੀ. ਪੀ. ਦਿਨਕਰ ਗੁਪਤਾ ’ਤੇ ਸ਼ਬਦੀ ਹਮਲਾ ਬੋਲਦਿਆਂ ਕਿਹਾ ਕਿ ਦਿਨਕਰ ਨੂੰ ਅਸਲ ’ਚ ਕੈਪਟਨ ਅਮਰਿੰਦਰ ਦੀ ਪਾਕਿਸਤਾਨੀ ਦੋਸਤ ਅਰੂਸਾ ਆਲਮ ਦੀ ਕਿਰਪਾ ਨਾਲ ਲਾਇਆ ਗਿਆ ਹੈ।

ਜਿਸ ਤਰ੍ਹਾਂ ਦੀਆਂ ਤਸਵੀਰਾਂ ਦਿਨਕਰ ਗੁਪਤਾ, ਉਨ੍ਹਾਂ ਦੀ ਪਤਨੀ ਵਿੰਨੀ

ਮਹਾਜਨ ਤੇ ਅਰੂਸਾ ਦੀਆਂ ਸਾਹਮਣੇ ਆਈਆਂ ਹਨ, ਉਸ ਤੋਂ ਸਾਫ ਹੈ ਕਿ ਪੰਜਾਬ ਦਾ ਡੀ. ਜੀ. ਪੀ. ਬਿਨਾਂ ਅਰੂਸਾ ਦੀ ਪ੍ਰਮਿਸ਼ਨ ਦੇ ਨਹੀਂ ਬਣਿਆ।

ਦਿਨਕਰ ਗੁਪਤਾ ਜਦੋਂ ਦਿੱਲੀ ਵਿਚ ਆਈ. ਬੀ. ਵਿਚ ਕੰਮ ਕਰਦੇ ਸਨ ਤਾਂ ਸਾਬਕਾ ਕੇਂਦਰੀ ਮੰਤਰੀ ਨੇ ਦੋਸ਼ ਲਾਏ ਸਨ ਕਿ ਗੁਪਤਾ ਵੱਲੋਂ ਉਨ੍ਹਾਂ ਦੇ ਫੋਨ ਦੀ ਰਿਕਾਰਡਿੰਗ ਕੀਤੀ ਗਈ ਸੀ, ਜਿਸ ਤੋਂ ਬਾਅਦ ਦਿਨਕਰ ਨੂੰ ਕੇਂਦਰੀ ਸਿਸਟਮ ਤੋ ਹਟਾ ਕੇ ਵਾਪਸ ਪੰਜਾਬ ਭੇਜ ਦਿੱਤਾ ਗਿਆ। ਇਸ ਸਾਰੀ ਖੇਡ ’ਚ ਅਜੀਤ ਡੋਭਾਲ ਦੀ ਵੀ ਸਹਿਮਤੀ ਨਜ਼ਰ ਆ ਰਹੀ ਹੈ। ਇਕ ਐੱਸ. ਆਈ. ਟੀ. ਰਿਪੋਰਟ ’ਚ ਦਿਨਕਰ ਗੁਪਤਾ ’ਤੇ ਨਸ਼ਾ ਸਮੱਗਲਰਾਂ ਦਾ ਸਾਥ ਦੇਣ ਦੇ ਦੋਸ਼ ਵੀ ਲੱਗਦੇ ਰਹੇ ਹਨ। ਗੁਪਤਾ ਨੂੰ ਡੀ. ਜੀ. ਪੀ. ਨਿਯੁਕਤ ਕਰ ਕੇ ਕੀ ਕੈਪਟਨ ਨੇ ਉਨ੍ਹਾਂ ਨੂੰ ਸਾਰੇ ਇਲਜ਼ਾਮਾਂ ਤੋਂ ਬਰੀ ਕਰ ਦਿੱਤਾ ਹੈ? ਕੀ ਕੈਪਟਨ ਨੇ ਵੇਖਿਆ ਕਿ ਐੈੱਸ. ਆਈ. ਟੀ. ਰਿਪੋਰਟ ਵਿਚ ਉਨ੍ਹਾਂ ਨੂੰ ਕਲੀਨ ਚਿੱਟ ਮਿਲੀ ਜਾਂ ਨਹੀਂ?...

ਫੋਟੋ - http://v.duta.us/1eG9PQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/tCgb-QAA

📲 Get Jalandhar News on Whatsapp 💬