[jalandhar] - ਸ਼੍ਰੋਮਣੀ ਸਤਿਗੁਰੂ ਕਬੀਰ ਮੰਦਰ ਪ੍ਰਬੰਧਕ ਕਮੇਟੀ ਦੀ ਮੀਟਿੰਗ

  |   Jalandharnews

ਜਲੰਧਰ (ਜ. ਬ .)– ਅੱਜ ਸ਼੍ਰੋਮਣੀ ਸਤਿਗੁਰੂ ਕਬੀਰ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਮੀਟਿੰਗ ਕੀਤੀ ਗਈ, ਜਿਸ ਵਿਚ ਬਾਣੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਸਾਰਿਆਂ ਨੇ ਆਪਣੇ ਵਿਚਾਰ ਦਿੱਤੇ। ਇਸ ਮੌਕੇ ਪੰਜਾਬ ਗਊ ਸੇਵਾ ਆਯੋਗ ਦੇ ਸਾਬਕਾ ਚੇਅਰਮੈਨ ਅਤੇ ਸਟੇਟ ਐਨੀਮਲ ਵੈੱਲਫੇਅਰ ਕਮਿਸ਼ਨ ਦੇ ਅਧਿਕਾਰੀ ਕੀਮਤੀ ਭਗਤ ਨੂੰ ਰੇਲ ਮੰਤਰਾਲੇ ਵੱਲੋਂ ਰੇਲਵੇ ਬੋਰਡ ਦੀ ਪੰਜਾਬ ਇਕਾਈ ਮੈਂਬਰ ਚੁਣੇ ਜਾਣ ’ਤੇ ਕਮੇਟੀ ਦੇ ਸਾਰੇ ਮੈਂਬਰਾਂ ਨੇ ਵਧਾਈ ਦਿੱਤੀ ਅਤੇ ਕੀਮਤੀ ਲਾਲ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿਵਾਇਆ ਕਿ ਸ਼੍ਰੋਮਣੀ ਕਮੇਟੀ ਨੂੰ ਹਰ ਤਰ੍ਹਾਂ ਨਾਲ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਚੇਅਰਮੈਨ ਮਿਲਖੀ ਰਾਮ, ਪ੍ਰਧਾਨ ਵਿਨੋਦ ਬੌਬੀ, ਕੋਆਰਡੀਨੇਟਰ ਗੁਲਸ਼ਨ ਆਜ਼ਾਦ, ਬਿੱਲਾ ਰਾਮ ਠਾਕੁਰ, ਐੱਸ. ਐੱਸ. ਮੌਜੀ, ਰਾਮ ਲਾਲ, ਰਤਨ ਲਾਲ, ਕਪਿਲ ਭਗਤ, ਬਬਤੂ ਪਿੰਕਾ ਭਗਤ, ਰਾਜਿੰਦਰ ਭਗਤ, ਸੋਨੂੰ ਮੇਜਰ, ਸ਼ਿਵ ਕਮਲ ਹਾਜ਼ਰ ਸਨ।

ਫੋਟੋ - http://v.duta.us/iO4ilwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/gxTx6AAA

📲 Get Jalandhar News on Whatsapp 💬