[kapurthala-phagwara] - ਥਾਣਾ ਤਲਵੰਡੀ ਚੌਧਰਿਆ ਨੂੰ ਦਿੱਤੇ 3 ਬੈਂਚ

  |   Kapurthala-Phagwaranews

ਕਪੂਰਥਲਾ (ਭੂਸ਼ਣ)-ਲੋਕਾਂ ਦੇ ਸਹਿਯੋਗ ਨਾਲ ਹੀ ਜਿਥੇ ਅਪਰਾਧਾਂ ਦੀ ਦਰ ਨੂੰ ਖਤਮ ਕੀਤਾ ਜਾ ਸਕਦਾ ਹੈ, ਉਥੇ ਹੀ ਪੁਲਸ ਥਾਣਿਆਂ ਨੂੰ ਆਧੁਨਿਕ ਬਣਾਉਣ ’ਚ ਸਮਾਜ ਸੇਵਾ ਦੇ ਖੇਤਰ ਵਿਚ ਲੱਗੇ ਲੋਕਾਂ ਦਾ ਕਾਫ਼ੀ ਸਹਿਯੋਗ ਰਿਹਾ ਹੈ, ਜਿਸ ਕਾਰਨ ਹੀ ਥਾਣਿਆਂ ਨੂੰ ਨਵਾਂ ਰੂਪ ਮਿਲਿਆ ਹੈ। ਇਹ ਗੱਲਾਂ ਐੱਸ. ਐੱਚ. ਓ. ਤਲਵੰਡੀ ਚੌਧਰੀਆਂ ਜਰਨੈਲ ਸਿੰਘ ਨੇ ਸਮਾਜ ਸੇਵਕ ਵਿਕਾਸ ਜੁਲਕਾ ਹੈਪੀ ਤੋਂ ਜਨਤਾ ਦੀ ਸਹੂਲਤ ਲਈ ਥਾਣੇ ਨੂੰ ਦਿੱਤੇ ਗਏ 3 ਬੈਂਚਾਂ ਨੂੰ ਜਨਤਾ ਨੂੰ ਸਮਰਪਤ ਕਰਦਿਆਂ ਸਮੇਂ ਕਹੀਆਂ। ਉਨ੍ਹਾਂ ਨੇ ਕਿਹਾ ਕਿ ਅਜਿਹੇ ਸਮਾਜ ਸੇਵਕਾਂ ਦੇ ਸਹਿਯੋਗ ਨਾਲ ਹੀ ਜਨਤਾ ਦਾ ਕੰਮ ਆਸਾਨ ਹੁੰਦਾ ਹੈ ਅਤੇ ਆਮ ਲੋਕਾਂ ਨੂੰ ਥਾਣੇ ਵਿਚ ਕੋਈ ਮੁਸ਼ਕਿਲ ਨਹੀਂ ਆਉਂਦੀ । ਇਸ ਮੌਕੇ ’ਤੇ ਵਿਕਾਸ ਜੁਲਕਾ ਨੂੰ ਸਨਮਾਨਤ ਵੀ ਕੀਤਾ ਗਿਆ।

ਫੋਟੋ - http://v.duta.us/rmcttQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/9zSEegAA

📲 Get Kapurthala-Phagwara News on Whatsapp 💬