[ludhiana-khanna] - ਕੈਨੇਡਾ ਭੇਜਣ ਦੀ ਆਡ਼ ’ਚ ਲੱਖਾਂ ਰੁਪਏ ਦੀ ਠੱਗੀ

  |   Ludhiana-Khannanews

ਲੁਧਿਆਣਾ (ਸਲੂਜਾ)-ਪਿੰਡ ਜਡ਼ਤੌਲੀ ਦੇ ਰਹਿਣ ਵਾਲੇ ਹਰਪਾਲ ਸਿੰਘ ਅਤੇ ਪਿੰਡ ਸ਼ਾਹਪੁਰ ਦੇ ਵਾਸੀ ਗੁਰਮੀਤ ਸਿੰਘ ਨੇ ਆਪਣੇ ਨਾਲ ਹੋਈ ਲੱਖਾਂ ਰੁਪਏ ਦੀ ਧੋਖਾਦੇਹੀ ਦੀ ਸ਼ਿਕਾਇਤ ਏ. ਸੀ. ਪੀ. ਸਾਊਥ ਰਮਨਜੀਤ ਸਿੰਘ ਭੁੱਲਰ ਨੂੰ ਦਿੱਤੀ।ਇਨ੍ਹਾਂ ਨੇ ਏ. ਸੀ. ਪੀ. ਨੂੰ ਦੱਸਿਆ ਕਿ ਇਕ ਪਿੰਡ ਦੇ ਰਹਿਣ ਵਾਲੇ ਇਕ ਬਾਪ-ਬੇਟੀ ਨੇ ਉਨ੍ਹਾਂ ਕੋਲੋਂ ਇਹ ਕਹਿ ਕੇ 12 ਲੱਖ ਰੁਪਏ ਅਤੇ ਪਾਸਪੋਰਟ ਲੈ ਲਏ ਕਿ ਉਹ ਕੈਨੇਡਾ ਲਈ ਇਕ ਗਰੁੱਪ ਲੈ ਕੇ ਜਾ ਰਹੇ ਹਨ। ਦੋ ਮਹੀਨਿਆਂ ਵਿਚ ਹੀ ਕੈਨੇਡਾ ਭੇਜ ਦਿੱਤਾ ਜਾਵੇਗਾ। ਉਨ੍ਹਾਂ ਨੇ ਇਹ ਵੀ ਪੁਲਸ ਅਧਿਕਾਰੀ ਨੂੰ ਜਾਣਦਾਰੀ ਦਿੱਤੀ ਕਿ 2 ਅਕਤੂਬਰ 2015 ਤੋਂ ਲੈ ਕੇ ਅੱਜ ਤੱਕ ਉਨ੍ਹਾਂ ਨੂੰ ਕੈਨੇਡਾ ਨਹੀਂ ਭੇਜਿਆ ਗਿਆ। ਉਨ੍ਹਾਂ ਨਾਲ ਤਾਂ ਸਿਰਫ ਟਾਲਮਟੋਲ ਹੀ ਕੀਤਾ ਜਾਂਦਾ ਰਿਹਾ। ਉਨ੍ਹਾਂ ਨੂੰ 12 ਲੱਖ ਰੁਪਏ ਵਿਚੋਂ 1 ਲੱਖ ਰੁਪਏ ਵਾਪਸ ਮਿਲੇ, ਜਦੋਂਕਿ 11 ਲੱਖ ਰੁਪਏ ਦੇਣ ਤੋਂ ਟਾਲਮਟੋਲ ਕੀਤਾ ਜਾ ਰਿਹਾ ਹੈ। ਉਨ੍ਹਾਂ ਦੀ ਲੱਖਾਂ ਰੁਪਏ ਦੀ ਰਕਮ ਵਾਪਸ ਕਰਵਾ ਕੇ ਇਨਸਾਫ ਦੁਆਇਆ ਜਾਵੇ ਅਤੇ ਇਸ ਕੇਸ ਵਿਚ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਏ. ਸੀ. ਪੀ. ਨੇ ਪੂਰਾ ਇਨਸਾਫ ਦਿਵਾਉਣ ਦਾ ਭਰੋਸਾ ਦਿਵਾਇਆ ਹੈ। ਇਸ ਮੌਕੇ ਸਾਬਕਾ ਸਰਪੰਚ ਫਕੀਰ ਸਿੰਘ, ਜਗਵਿੰਦਰ ਸਿੰਘ, ਸਰਬਜੀਤ ਸਿੰਘ, ਜਗਪਾਲ ਸਿੰਘ, ਬਿੱਕਰ ਸਿੰਘ, ਬਲਜੀਤ ਸਿੰਘ ਅਤੇ ਨਿਰਭੈ ਸਿੰਘ ਆਦਿ ਹਾਜ਼ਰ ਸਨ।

ਫੋਟੋ - http://v.duta.us/BRqYMgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/bnJ5YAAA

📲 Get Ludhiana-Khanna News on Whatsapp 💬