[ludhiana-khanna] - ਗੁਰੂ ਨਾਨਕ ਦੇਵ ਕਾਲਜ ਤੇਹਿੰਗ ਵਿਖੇ ਮਨਾਇਆ ਬਸੰਤ ਪੰਚਮੀ ਦਾ ਤਿਉਹਾਰ

  |   Ludhiana-Khannanews

ਲੁਧਿਆਣਾ (ਭਟਿਆਰਾ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪਿੰਡ ਤੇਹਿੰਗ ਵਿਖੇ ਬਸੰਤ ਪੰਚਮੀ ਦੇ ਵਿਸ਼ੇਸ਼ ਮੌਕੇ ’ਤੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ। ਇਸ ਮੌਕੇ ਵਿਧਾਇਕ ਬਲਦੇਵ ਸਿੰਘ ਖਹਿਰਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਸਰਪੰਚ ਸਤਪਾਲ ਸਿੰਘ ਅਤੇ ਸਮੂਹ ਪੰਚਾਇਤ ਪਿੰਡ ਤੇਹਿੰਗ ਤੀਰਥ ਸਿੰਘ ਜੋਹਲ, ਜਥੇਦਾਰ ਕੁਲਵਿੰਦਰ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਹੋਏ। ਰੇਡੀਓ ਦਰਸ਼ਨ ਤੇ ਪੰਜਾਬੀ ਕਲਾਕਾਰ ਪ੍ਰੋ. ਸਰਿਤਾ ਤਿਵਾਡ਼ੀ ਵੀ ਇਸ ਫਕਸ਼ਨ ਵਿਚ ਉਚੇਚੇ ਤੌਰ ’ਤੇ ਹਾਜ਼ਰ ਹੋਏ। ਪ੍ਰਿੰਸੀਪਲ ਡਾ. ਪਰਮਜੀਤ ਕੌਰ ਜੱਸਲ ਨੇ ਆਏ ਹੋਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ। ਪਾਠ ਦੇ ਭੋਗ ਤੋਂ ਬਾਅਦ ਵਿਦਿਆਰਥੀਆਂ ਵਲੋਂ ਸ਼ਬਦ ਗਾਇਨ ਕੀਤਾ ਗਿਆ। ਉਪਰੰਤ ਮੁੱਖ ਮਹਿਮਾਨ ਬਲਦੇਵ ਸਿੰਘ ਖਹਿਰਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਮੰਨ ਲਾ ਕੇ ਪਡ਼੍ਹਨ ਅਤੇ ਪਿੰਡ ਤੇਹਿੰਗ ਦੇ ਇਸ ਕਾਲਜ ਦਾ ਨਾਂ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ। ਉਪਰੰਤ ਸੰਗਤ ਵਿਚ ਲੰਗਰ ਵਰਤਾਇਆ ਗਿਆ। ਇਸ ਮੌਕੇ ਬੰਸਤ ਪੰਚਮੀ ਦੇ ਤਿਉਹਾਰ ਨੂੰ ਮਨਾਉਂਦੇ ਹੋਏ ਵਿਦਿਆਥੀਆਂ ਵਿਚ ਪਤੰਗਬਾਜ਼ੀ ਦੇ ਮੁਕਾਬਲੇ ਕਰਵਾਏ ਵੀ ਕਰਵਾਏ ਗਏ, ਜਿਸ ਵਿਚ ਯੋਗੇਸ਼ ਪਹਿਲੇ ਅਤੇ ਸਾਹਿਲ ਦੂਜੇ ਸਥਾਨ ’ਤੇ ਰਿਹਾ। ਇਸਦੇ ਨਾਲ ਹੀ ਖੂਬਸੂਰਤ ਪਹਿਰਾਵੇ ਤੇ ਚੰਗੇ ਵਿਵਹਾਰ ਨੂੰ ਮੁੱਖ ਰੱਖਦਿਆਂ ਮਿਸਟਰ ਬਸੰਤ ਜਸਵਿੰਦਰ ਸਿੰਘ ਅਤੇ ਮਿਸ ਬਸੰਤ ਭਾਰਤੀ ਨੂੰ ਚੁਣਿਆ ਗਿਆ। ਪ੍ਰਿੰ. ਡਾ. ਜੱਸਲ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਪਡ਼ਾਈ ਦੀ ਮਹੱਤਤਾ ਦੱਸਦੇ ਹੋਏ ਹੋਰ ਅੱਗੇ ਪਡ਼੍ਹਾਈ ਕਰਨ ਲਈ ਉਤਸ਼ਾਹਤ ਕੀਤਾ। ਇਸ ਮੌਕੇ ਪੂਰੇ ਸਮਾਰੋਹ ਦੌਰਾਨ ਕਾਲਜ ਦੇ ਪੂਰੇ ਸਟਾਫ ਨੇ ਅਨੁਸ਼ਾਸਨ ਭਰਪੂਰ ਸੇਵਾ ਨਿਭਾਈ। ਇਸ ਤਰ੍ਹਾਂ ਇਹ ਤਿਉਹਾਰ ਆਪਣੀਆਂ ਅਮਿਟ ਯਾਦਾਂ ਛੱਡ ਗਿਆ।

ਫੋਟੋ - http://v.duta.us/ZzCJEgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/icpUZwAA

📲 Get Ludhiana-Khanna News on Whatsapp 💬