[ludhiana-khanna] - ਬੇਸਹਾਰਾ ਪਸ਼ੂ ਦੇ ਟਕਰਾਉਣ ਨਾਲ ਮੋਟਰਸਾਈਕਲ ਚਾਲਕ ਦੀ ਮੌਤ

  |   Ludhiana-Khannanews

ਲੁਧਿਆਣਾ (ਮਹੇਸ਼)-ਹਾਰਡੀ ਵਰਲਡ ਕੋਲ ਨੈਸ਼ਨਲ ਹਾਈਵੇ ’ਤੇ ਸੋਮਵਾਰ ਸ਼ਾਮ ਨੂੰ ਬੇਸਹਾਰਾ ਪਸ਼ੂ ਦੇ ਟਕਰਾਉਣ ਨਾਲ 23 ਸਾਲਾ ਮੋਟਰਸਾਈਕਲ ਚਾਲਕ ਦੀ ਦਰਦਨਾਕ ਮੌਤ ਹੋ ਗਈ। ਪਸ਼ੂ ਨਾਲ ਟਕਰਾਉਣ ਤੋਂ ਬਾਅਦ ਲਡ਼ਕੇ ਦਾ ਸਿਰ ਸਡ਼ਕ ਨਾਲ ਟਕਰਾਇਆ ਅਤੇ ਜ਼ਿਆਦਾ ਖੂਨ ਵਹਿ ਜਾਣ ਨਾਲ ਉਸ ਦੀ ਮੌਕੇ ’ਤੇ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਇਸਲਾਮਗੰਜ ਦੇ ਖੁਸ਼ਵੰਤ ਸਿੰਘ ਵਜੋਂ ਹੋਈ ਹੈ। ਸਲੇਮ ਟਾਬਰੀ ਪੁਲਸ ਨੇ ਲਾਸ਼ ਕਬਜ਼ੇ ’ਚ ਲੈ ਕੇ ਕੇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਦਸਾ ਸ਼ਾਮ ਕਰੀਬ 7 ਵਜੇ ਦਾ ਹੈ। ਖੁਸ਼ਵੰਤ ਇਕ ਨਿੱਜੀ ਬੈਂਕ ਦੀ ਰਿਕਵਰੀ ਕਰਨ ਤੋਂ ਇਲਾਵਾ ਵਧੀਆ ਦਸਤਾਰ ਬੰਨ੍ਹਣੀ ਸਿਖਾਉਂਦਾ ਸੀ। ਲਾਡੋਵਾਲ ਵਿਚ ਇਕ ਨੌਜਵਾਨ ਨੂੰ ਦਸਤਾਰ ਬੰਨ੍ਹਣ ਤੋਂ ਬਾਅਦ ਉਹ ਆਪਣੇ ਮੋਟਰਸਾਈਕਲ ’ਤੇ ਘਰ ਪਰਤ ਰਿਹਾ ਸੀ ਕਿ ਇਹ ਹਾਦਸਾ ਹੋ ਗਿਆ। ਮ੍ਰਿਤਕ ਦੇ ਦੋਸਤ ਚਰਨਜੀਤ ਸਿੰਘ ਨੇ ਦੱਸਿਆ ਕਿ ਉਸ ਨੂੰ ਕਰੀਬ 7 ਵਜੇ ਫੋਨ ਆਇਆ ਕਿ ਉਸ ਦੇ ਦੋਸਤ ਦਾ ਐਕਸੀਡੈਂਟ ਹੋ ਗਿਆ ਹੈ। ਅੱਧੇ ਘੰਟੇ ਬਾਅਦ ਉਹ ਮੌਕੇ ’ਤੇ ਪੁੱਜੇ ਤਾਂ ਖੁਸ਼ਵੰਤ ਦੀ ਮੌਤ ਹੋ ਚੁੱਕੀ ਸੀ ਅਤੇ ਉਸ ਦੇ ਸਿਰ ਤੋਂ ਖੂਨ ਵਹਿ ਰਿਹਾ ਸੀ। ਉਸ ਸਮੇਂ ਉਸ ਨੂੰ ਪ੍ਰਤੱਖ ਦੇਖਣ ਵਾਲਿਆਂ ਨੇ ਦੱਸਿਆ ਕਿ ਖੁਸ਼ਵੰਤ ਮੋਟਰਸਾਈਕਲ ’ਤੇ ਜਾ ਰਿਹਾ ਸੀ ਤਾਂ ਅਚਾਨਕ ਹਾਈਵੇ ’ਤੇ ਇਕ ਬੇਸਹਾਰਾ ਪਸ਼ੂ ਆ ਗਿਆ, ਜੋ ਉਸ ਦੇ ਮੋਟਰਸਾਈਕਲ ਨਾਲ ਟਕਰਾ ਗਿਆ। ਟੱਕਰ ਹੋਣ ਕਾਰਨ ਖੁਸ਼ਵੰਤ ਦਾ ਮੋਟਰਸਾਈਕਲ ਬੇਕਾਬੂ ਹੋ ਗਿਆ ਅਤੇ ਉਹ ਸਿਰ ਦੇ ਭਾਰ ਸਿੱਧਾ ਸਡ਼ਕ ’ਤੇ ਡਿੱਗਾ ਅਤੇ ਉਸ ਦੀ ਮੌਤ ਹੋ ਗਈ। ਪੁਲਸ ਦਾ ਕਹਿਣਾ ਹੈ ਕਿ ਕੇਸ ਦੀ ਜਾਂਚ ਕੀਤੀ ਜਾ ਰਹੀ ਹੈ।

ਫੋਟੋ - http://v.duta.us/ULuxfAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/1eA3MgAA

📲 Get Ludhiana-Khanna News on Whatsapp 💬