[ludhiana-khanna] - ਮੂਰਤੀ ਵਿਸਰਜਨ ਲਈ ਜਾ ਰਿਹਾ ਓਵਰਲੋਡ ਛੋਟਾ ਹਾਥੀ ਪਲਟਿਆ

  |   Ludhiana-Khannanews

ਲੁਧਿਆਣਾ (ਜਗਰੂਪ)-ਮੂਰਤੀ ਵਿਸਰਜਨ ਲਈ ਜਾ ਰਹੀਆਂ ਸੰਗਤਾਂ ਦਾ ਇਕ ਛੋਟਾ ਹਾਥੀ ਕਥਿਤ ਰੂਪ ਨਾਲ ਓਵਰਲੋਡ ਹੋਣ ਕਾਰਨ ਪਲਟ ਗਿਆ, ਜਿਸ ਕਾਰਨ ਲਗਭਗ ਦੋ ਦਰਜਨ ਦੇ ਕਰੀਬ ਸਵਾਰੀਆਂ ਗੰਭੀਰ ਜ਼ਖਮੀ ਹੋ ਗਈਆਂ, ਜਿਨ੍ਹਾਂ ’ਚੋਂ ਕਰੀਬ 3 ਵਿਅਕਤੀਆਂ ਨੂੰ ਗੰਭੀਰ ਹਾਲਤ ਕਾਰਨ ਸਿਵਲ ਹਸਪਤਾਲ ’ਚ ਭਰਤੀ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਚੰਡੀਗਡ਼੍ਹ ਰੋਡ ’ਤੇ ਜਮਾਲਪੁਰ ਦੀ ਰਾਜੀਵ ਗਾਂਧੀ ਕਾਲੋਨੀ ’ਚੋਂ ਇਕ ਛੋਟਾ ਹਾਥੀ ਮਾਂ ਸਰਸਵਤੀ ਦੀ ਮੂਰਤੀ ਨੂੰ ਵਿਸਰਜਿਤ ਕਰਨ ਲਈ ਦੋਰਾਹਾ ਵਿਖੇ ਜਾ ਰਹੇ ਸਨ, ਜਦੋਂ ਉਕਤ ਛੋਟਾ ਹਾਥੀ ਸਾਹਨੇਵਾਲ ਦਾ ਪੁਲ ਉਤਰ ਰਿਹਾ ਸੀ ਕਿ ਚਾਲਕ ਵਲੋਂ ਆਪਣਾ ਕੰਟਰੋਲ ਗਵਾਉਣ ਕਾਰਨ ਛੋਟਾ ਹਾਥੀ ਦੇਖਦੇ ਹੀ ਦੇਖਦੇ ਪਲਟ ਗਿਆ, ਜਦਕਿ ਚਾਲਕ ਮੌਕੇ ਤੋਂ ਫਰਾਰ ਹੋ ਗਿਆ, ਜਿਸ ਦੀ ਭਾਲ ਕੀਤੀ ਜਾ ਰਹੀ ਹੈ, ਜੇਕਰ ਪ੍ਰਤੱਖਦਰਸ਼ੀਆਂ ਦੀ ਮੰਨੀ ਜਾਵੇ ਤਾਂ ਮੂਰਤੀ ਵਿਸਰਜਨ ਲਈ ਜਾ ਰਿਹਾ ਉਕਤ ਟੈਂਪੂ ਓਵਰਲੋਡ ਸੀ, ਜਿਸ ’ਚ ਲਗਭਗ 50 ਤੋਂ 60 ਸਵਾਰੀਆਂ ਸਵਾਰ ਸਨ, ਜਿਸ ਕਾਰਨ ਚਾਲਕ ਨੇ ਆਪਣਾ ਸੰਤੁਲਨ ਗਵਾ ਲਿਆ ਅਤੇ ਟੈਂਪੂ ਪਲਟ ਗਿਆ। ਜਾਣਕਾਰੀ ਅਨੁਸਾਰ ਇਸ ਹਾਦਸੇ ’ਚ 3 ਵਿਅਕਤੀ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ, ਲੁਧਿਆਣਾ ਭੇਜਿਆ ਗਿਆ ਹੈ। ਉਨ੍ਹਾਂ ਦੀ ਪਛਾਣ ਰੌਕੀ, ਰਣਜੀਤ ਅਤੇ ਰਾਹੁਲ ਵਜੋਂ ਹੋਈ ਹੈ। ਪੁਲਸ ਨੇ ਮਾਮਲੇ ਦੀ ਅੱਗੇ ਦੀ ਜਾਂਚ ਸ਼ੁਰੂ ਕੀਤੀ ਹੈ।

ਫੋਟੋ - http://v.duta.us/Q4tztQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/93so2gAA

📲 Get Ludhiana-Khanna News on Whatsapp 💬