[ludhiana-khanna] - ਵੈਲੇਨਟਾਈਨ ਸੈਲੀਬ੍ਰੇਸ਼ਨ : ਹੋਟਲ ਵੀ ਟੂ ਵੀ ’ਚ ਪੁੱਜੇ ਬਾਲੀਵੁੱਡ ਗਾਇਕ ਕਮਲ ਖਾਨ

  |   Ludhiana-Khannanews

ਲੁਧਿਆਣਾ (ਰਿੰਕੂ, ਬੀ. ਐੱਨ. 287/2)-ਪੰਜਾਬੀ ਸੰਗੀਤ ਦੀਆਂ ਧੁੰਨਾਂ ’ਤੇ ਪੇਸ਼ ਗੀਤ ‘ਸੂਟ ਤੇਰਾ ਕਾਲਾ ਕਾਲਾ’ ਅਤੇ ‘ਮੇਰਾ ਇਸ਼ਕ ਸੂਫੀਆਨਾ’ ਆਦਿ ਗਾਏ ਗੀਤਾਂ ਨਾਲ ਬਾਲੀਵੁੱਡ ਗਾਇਕ ਕਮਲ ਖਾਨ ਨੇ ਲਡ਼ਕੇ-ਲਡ਼ਕੀਆਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਹੋਟਲ ਵੀ ਟੂ ਵੀ ਵਿਚ ਕਰਵਾਈ ਗਈ ਵੈਲੇਨਟਾਈਨ ਡੇਅ ਸੈਲੀਬ੍ਰੇਸ਼ਨ ਦਾ। ਜਿਵੇਂ ਹੀ ਬਾਲੀਵੁੱਡ ਸਟਾਰ ਕਮਲ ਖਾਨ ਨੇ ਵੈਲੇਨਟਾਈਨ ਸੈਲੀਬ੍ਰੇਸ਼ਨ ਹਾਲ ਵਿਚ ਕਦਮ ਰੱਖੇ ਤਾਂ ਦਰਸ਼ਕਾਂ ਨੇ ਆਪਣੇ ਹਰਦਿਲ ਅਜ਼ੀਜ਼ ਗਾਇਕ ਕਮਲ ਖਾਨ ਦਾ ਤਾਡ਼ੀਆਂ ਦੀ ਗੂੰਜ ਨਾਲ ਸੀਟੀਆਂ ਵਜਾ ਕੇ ਸਵਾਗਤ ਕੀਤਾ।ਹੋਟਲ ਵਿਚ ਪੁੱਜੇ ਲੁਧਿਆਣਵੀਆਂ ਨੇ ਕਮਲ ਖਾਨ ਨਾਲ ਸੈਲਫੀ ਲਈ। ਹੋਟਲ ਵੀ ਟੂ ਵੀ ਦੇ ਐੱਮ. ਡੀ. ਮਨਮੋਹਨ ਵੋਹਰਾ ਸੋਨੂੰ ਅਤੇ ਮਨਮੀਤ ਵੋਹਰਾ ਮੀਨੂੰ ਨੇ ਦੱਸਿਆ ਕਿ ਹੋਟਲ ਦੇ ਲਾਈਵ ਕਿਚਨ ਵਿਚ ਖਾਣਿਆਂ ਨੇ ਦਰਸ਼ਕਾਂ ਦੇ ਦਿਲਾਂ ਵਿਚ ਪਿਆਰ ਦੀਆਂ ਨਵੀਆਂ ਉਮੰਗਾਂ ਦੀਆਂ ਲਹਿਰਾਂ ਪੈਦਾ ਕਰ ਕੇ ਹੋਟਲ ਪ੍ਰਬੰਧਕਾਂ ਦਾ ਹੌਸਲਾ ਵਧਾਇਆ। ਕਮਲ ਖਾਨ ਦਾ ਧੰਨਵਾਦ ਪ੍ਰਗਟ ਕਰਦੇ ਹੋਏ ਉਨ੍ਹਾਂ ਕਿਹਾ ਕਿ ਕਮਲ ਖਾਨ ਦੇ ਸੂਫੀਆਨਾ ਗੀਤ ਨੇ ਵੈਲੇਨਟਾਈਨ ਡੇਅ ਦੀਆਂ ਖੁਸ਼ੀਆਂ ਨੂੰ ਦੁੱਗਣਾ ਕਰ ਦਿੱਤਾ ਹੈ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਲੱਕੀ ਸੂਦ, ਵਿਸ਼ਾਲ ਪੁਰੀ, ਹਰਮਿੰਦਰ ਬੰਟੀ, ਜੈਕੀ, ਸ਼ੈਂਪੀ, ਪ੍ਰਿੰਸ ਠੁਕਰਾਲ ਤੇ ਹਰਸਿਮਰਤ ਮਿੱਠੂ ਆਦਿ ਮੌਜੂਦ ਰਹੇ।

ਫੋਟੋ - http://v.duta.us/HI98bQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/rDyPlgAA

📲 Get Ludhiana-Khanna News on Whatsapp 💬