[ludhiana-khanna] - ਸਿੱਧੂ ਦੀ ਚਿਤਾਵਨੀ ਦਾ ਇਮਾਰਤੀ ਸ਼ਾਖਾ ਦੇ ਅਧਿਕਾਰੀਆਂ ’ਤੇ ਨਹੀਂ ਹੋਇਆ ਅਸਰ

  |   Ludhiana-Khannanews

ਲੁਧਿਆਣਾ (ਹਿਤੇਸ਼)-ਨਾਜਾਇਜ਼ ਉਸਾਰੀਆਂ ਨੂੰ ਲੈ ਕੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਦਿੱਤੀ ਗਈ ਚਿਤਾਵਨੀ ਦਾ ਇਮਾਰਤੀ ਸ਼ਾਖਾ ਦੇ ਅਧਿਕਾਰੀਆਂ ’ਤੇ ਕੋਈ ਅਸਰ ਨਹੀਂ ਹੋਇਆ, ਜਿਸ ਦਾ ਨਤੀਜਾ ਨਗਰ ਨਿਗਮ ਵਲੋਂ ਰੱਖੇ ਗਏ ਬਜਟ ਟਾਰਗੈੱਟ ਦੀ ਹਵਾ ਨਿਕਲਣ ਦੇ ਰੂਪ ਵਿਚ ਸਾਹਮਣੇ ਆਇਆ ਹੈ। ਮਹਾਨਗਰ ਵਿਚ ਇਸ ਸਮੇਂ ਹਾਲਾਤ ਇਹ ਹੈ ਕਿ ਨਗਰ ਨਿਗਮ ਦੀ ਇਮਾਰਤੀ ਸ਼ਾਖਾ ਦੇ ਅਫਸਰਾਂ ਵਲੋਂ ਨਕਸ਼ੇ ਪਾਸ ਕਰਨ ਜਾਂ ਚਲਾਨ ਪਾਉਣ ਤੋਂ ਕਿਤੇ ਜ਼ਿਆਦਾ ਗਿਣਤੀ ਵਿਚ ਨਾਜਾਇਜ਼ ਰੂਪ ਨਾਲ ਇਮਾਰਤਾਂ ਦੀ ਉਸਾਰੀ ਹੋ ਰਹੀ ਹੈ। ਇਹ ਨਾਜਾਇਜ਼ ਉਸਾਰੀ ਨਗਰ ਨਿਗਮ ਦੀ ਇਮਾਰਤੀ ਸ਼ਾਖਾ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਹੋ ਰਹੀਆਂ ਹਨ, ਜਿਨ੍ਹਾਂ ਅਫਸਰਾਂ ਵਲੋਂ ਨਾਨ ਕੰਪਾਊਂਡੇਬਲ ਉਸਾਰੀਆਂ ਨੂੰ ਨਾ ਤੋਡ਼ਨ ਸਮੇਤ ਜੁਰਮਾਨਾ ਵੀ ਵਸੂਲ ਨਹੀਂ ਕੀਤਾ ਜਾ ਰਿਹਾ। ਇਸ ਨੂੰ ਲੈ ਕੇ ਮੰਤਰੀ ਸਿੱਧੂ ਵਲੋਂ ਇਮਾਰਤੀ ਸ਼ਾਖਾ ਦੇ ਅਧਿਕਾਰੀਆਂ ਨੂੰ ਆਪਣੀ ਵਰਕਿੰਗ ’ਚ ਸੁਧਾਰ ਕਰਨ ਲਈ ਕਈ ਵਾਰ ਵਾਰਨਿੰਗ ਦਿੱਤੀ ਗਈ ਅਤੇ ਕਮਿਸ਼ਨਰ ਨੇ ਕਈ ਮੁਲਾਜ਼ਮਾਂ ’ਤੇ ਐਕਸ਼ਨ ਵੀ ਲਿਆ ਪਰ ਕੋਈ ਅਸਰ ਨਾ ਹੋਇਆ। ਇਸ ਦਾ ਨਤੀਜਾ ਇਹ ਹੋਇਆ ਕਿ ਨਗਰ ਨਿਗਮ ਵਲੋਂ ਇਮਾਰਤੀ ਸ਼ਾਖਾ ਦੇ ਕਰ ਜੁਟਾਉਣ ਲਈ ਬਜਟ ਟਾਰਗੈੱਟ ਪੂਰਾ ਨਹੀਂ ਹੋ ਸਕਿਆ ਹੈ ਅਤੇ 31 ਮਾਰਚ ਤੱਕ ਇਸ ਪੈਸੇ ਦੀ ਵਸਲੀ ਹੋਣ ਦੀ ਸੰਭਾਵਨਾ ਘੱਟ ਹੀ ਨਜ਼ਰ ਆ ਰਹੀ ਹੈ। ਫਿਰ ਵੀ ਕਮਿਸ਼ਨਰ ਕੇ. ਪੀ. ਬਰਾਡ਼ ਨੇ ਇਮਾਰਤੀ ਸ਼ਾਖਾ ਦੇ ਅਫਸਰਾਂ ਨੂੰ ਨਾਜਾਇਜ਼ ਉਸਾਰੀਆਂ ’ਤੇ ਸਖਤੀ ਵਧਾਉਣ ਦੇ ਨਿਰਦੇਸ਼ ਦਿੰਦੇ ਹੋਏ ਪੈਂਡਿੰਗ ਚਲਾਨਾਂ ਦੀ ਅਸੈੱਸਮੈਂਟ ਕਰ ਕੇ ਰਿਕਵਰੀ ਲਈ ਜ਼ੋਨ ਵਾਈਜ਼ ਟਾਰਗੈੱਟ ਫਿਕਸ ਕਰ ਦਿੱਤੇ ਹਨ।

ਫੋਟੋ - http://v.duta.us/-cTXvwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/oucHpAAA

📲 Get Ludhiana-Khanna News on Whatsapp 💬