[ludhiana-khanna] - 15 ਤੋਂ 24 ਤੱਕ ਹੋਵੇਗਾ ਕਾਸਕੋ ਕ੍ਰਿਕਟ ਦਾ ਮਹਾਕੁੰਭ : ਗੁਰਜੀਤ, ਜਗਜੀਤ ਬਿੱਟਾ

  |   Ludhiana-Khannanews

ਲੁਧਿਆਣਾ (ਭਗਵੰਤ)-ਪਿੰਡ ਧਾਂਦਰਾ ਵਿਖੇ ਐੱਨ. ਆਰ. ਆਈ. ਵੀਰਾਂ ਅਤੇ ਸਮੂਹ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਧਾਂਦਰਾ ਕ੍ਰਿਕਟ ਕਲੱਬ ਵਲੋਂ ਕਰਵਾਏ ਜਾ ਰਹੇ ਕਾਸਕੋ ਕ੍ਰਿਕਟ ਦਾ ਵੱਡਾ ਮਹਾਕੁੰਭ 15 ਤੋਂ 24 ਫਰਵਰੀ ਤੱਕ ਹੋਵੇਗਾ, ਜਿਸ ਦਾ ਪੋਸਟਰ ਜਾਰੀ ਕਰਦੇ ਹੋਏ ਸਾਂਝੇ ਤੌਰ ’ਤੇ ਸਮੂਹ ਧਾਂਦਰਾ ਕ੍ਰਿਕਟ ਕਲੱਬ ਦੇ ਮੈਂਬਰਾਂ ਅਤੇ ਇਲਾਕੇ ਦੇ ਮੋਹਤਬਰ ਵਿਅਕਤੀਆਂ, ਗੁਰਜੀਤ ਸਿੰਘ ਧਾਂਦਰਾ (ਆਡ਼੍ਹਤੀਆਂ) ਜਗਜੀਤ ਸਿੰਘ ਧਾਂਦਰਾ, ਹਰਦੀਪ ਸਿੰਘ ਬਿੱਟਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕਾਸਕੋ ਕ੍ਰਿਕਟ ਦਾ ਵੱਡਾ ਮਹਾਕੁੰਭ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਸਟੇਟਾਂ ਵਿਚੋਂ ਪਹਿਲਾ ਟੂਰਨਾਮੈਂਟ ਹੋਵੇਗਾ, ਜਿਸ ’ਚ ਹੁਣ ਤੱਕ ਦੀਆਂ ਕ੍ਰਿਕਟ ਖੇਡਾਂ ਵਿਚ ਸਭ ਤੋਂ ਵੱਡਾ ਪਹਿਲਾ ਇਨਾਮ 1 ਲੱਖ 21 ਹਜ਼ਾਰ ਰੁਪਏ, ਦੂਸਰਾ ਇਨਾਮ 61 ਹਜ਼ਾਰ ਰੁਪਏ ਆਦਿ ਅਤੇ ਮੈਨ ਆਫ ਦਿ ਸੀਰੀਜ਼ ਫੋਰਡ ਟਰੈਕਟਰ, ਤਿੰਨ ਸਾਲ ਤੋਂ ਲਗਾਤਾਰ ਜਿੱਤਣ ਵਾਲੀ ਟੀਮ ਨੂੰ ਹਾਰਲੇ ਡਾਇਵਡਸਨ ਮੋਟਰਸਾਈਕਲ ਅਤੇ ਬੈਸਟ ਬੈਟਸਮੈਨ ਅਤੇ ਬੈਸਟ ਬਾਲਰ ਨੂੰ ਬਜਾਜ ਸੀ. ਟੀ. 100 ਨਾਲ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਜਾਵੇਗਾ ਅਤੇ ਹੋਰ ਵੀ ਖਿਡਾਰੀਆਂ ਲਈ ਆਕਰਸ਼ਕ ਇਨਾਮ ਹੋਣਗੇ। ਇਸ ਖੇਡ ਮਹਾਕੁੰਭ ’ਚ ਪੰਜਾਬ ਅਤੇ ਦੂਜੀਆਂ ਸਟੇਟਾਂ ’ਚੋਂ 100 ਤੋਂ ਵਧ ਟੀਮਾਂ ਹਿੱਸਾ ਲੈਣਗੀਆਂ। ਉਨ੍ਹਾਂ ਦੱਸਿਆ ਕਿ ਇਸ ਕ੍ਰਿਕਟ ਖੇਡ ਮਹਾ ਕੁੰਭ ’ਚ ਇੰਟਰਨੈਸ਼ਨਲ ਖਿਡਾਰੀ ਵੀ ਹਿੱਸਾ ਲੈਣਗੇ ਅਤੇ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕਰਨਗੇ। ਇਸ ਖੇਡ ਮੌਕੇ ਸਮੂਹ ਕ੍ਰਿਕਟ ਕਲੱਬ ਅਤੇ ਇਲਾਕਾ ਵਾਸੀਆਂ ਅਤੇ ਸਹਿਯੋਗੀਆਂ ਵਲੋਂ ਖਿਡਾਰੀਆਂ ਲਈ ਲੰਗਰ ਅਤੇ ਰਹਿਣ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ, ਕਿਸੇ ਵੀ ਖਿਡਾਰੀ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ®ਇਸ ਮੌਕੇ ਜਗਜੀਤ ਸਿੰਘ ਧਾਂਦਰਾ, ਮਿੱਕੀ ਧਾਂਦਰਾ, ਹਰਮਨ ਕੈਨੇਡਾ, ਏਕਮ ਅਮਰੀਕਾ, ਗੁਰਜੀਤ ਆਡ਼੍ਹਤੀਆ, ਹਰਦੀਪ ਬਿੱਟਾ, ਮਨਪ੍ਰੀਤ ਮਿੱਕੀ, ਦਵਿੰਦਰ ਸਹੋਤਾ, ਭੁਪਿੰਦਰ ਸਿੰਘ, ਕਾਲਾ ਗਰੇਵਾਲ, ਅਮਨਪ੍ਰੀਤ ਗਰੇਵਾਲ, ਜਤਿੰਦਰ ਗਰੇਵਾਲ, ਧਨਦੀਪ ਸਿੰਘ, ਦਿਲਪ੍ਰੀਤ ਸਿੰਘ, ਹਰਵਿੰਦਰ ਸਿੰਘ, ਤੇਜਿੰਦਰ ਸਿੰਘ, ਜੀਤਾ ਧਾਂਦਰਾ, ਪ੍ਰਦੀਪ ਧਾਂਦਰਾ, ਦਲਵੀਰ ਸਿੰਘ, ਦਵਿੰਦਰ ਸਿੰਘ, ਅਮਰਦੀਪ ਸਿੰਘ, ਵਰਿੰਦਰ ਸਿੰਘ, ਗੁਰਿੰਦਰ ਸਿੰਘ, ਇੰਦਰਜੀਤ ਸਿੰਘ, ਤੇਜਵੰਤ ਸਿੰਘ, ਦਿਆਲ ਸਿੰਘ, ਸੁਖਦੀਪ ਸਿੰਘ, ਪਿਪਲ ਸਿੰਘ, ਵੀਰੀ ਧਾਂਦਰਾ, ਕੁਲਦੀਪ ਸਿੰਘ, ਹਰਮੀਤ ਸਿੰਘ ਪ੍ਰਧਾਨ, ਪ੍ਰੀਤ ਇੰਦਰ ਸਿੰਘ, ਜਗਦੀਪ ਸਿੰਘ, ਅੰਮ੍ਰਿਤਪਾਲ ਸਿੰਘ ਤੇ ਜਸਵਿੰਦਰ ਸਿੰਘ ਆਦਿ ਹਾਜ਼ਰ ਸਨ।

ਫੋਟੋ - http://v.duta.us/QdwblQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/GXVJ9gAA

📲 Get Ludhiana-Khanna News on Whatsapp 💬