[moga] - ਗੋਪਾਲ ਗਊਸ਼ਾਲਾ ਸੰਕੀਰਤਨ ਮਹਿਲਾ ਮੰਡਲ ਦੀ ਮੀਟਿੰਗ

  |   Moganews

ਮੋਗਾ (ਬਿੰਦਾ)-ਗੋਪਾਲ ਗਊਸ਼ਾਲਾ ਸੰਕੀਰਤਨ ਮਹਿਲਾ ਮੰਡਲ ਦੀਆਂ ਔਰਤਾਂ ਦੀ ਇਕ ਮੀਟਿੰਗ ਗਊਸ਼ਾਲਾ ਦੇ ਮੰਦਰ ਵਿਖੇ ਸੁਮਨ ਗਰਗ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਸਮੂਹ ਔਰਤਾਂ ਵੱਲੋਂ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਮੰਡਲ ਦੀ ਪ੍ਰਧਾਨ ਸੁਮਨ ਗਰਗ, ਸੈਕਟਰੀ ਸੁਨੇਹਾ ਗੁਪਤਾ ਨੇ ਕਿਹਾ ਕਿ ਮੰਡਲ ਦੀਆਂ ਔਰਤਾਂ ਵੱਲੋਂ ਫੈਸਲਾ ਕੀਤਾ ਗਿਆ ਕਿ ਉਹ ਧਾਰਮਕ ਪ੍ਰੋਗਰਾਮਾਂ ਦੇ ਨਾਲ-ਨਾਲ ਸਮਾਜ ਸੇਵਾ ਦੇ ਖੇਤਰ ’ਚ ਵੀ ਅੱਗੇ ਆਉਣਗੀਆਂ ਤੇ ਸਮਾਜ ਸੇਵਾ ਦੇ ਕੰਮਾਂ ’ਚ ਆਪਣਾ ਬਣਦਾ ਯੋਗਦਾਨ ਪਾਉਣਗੀਆਂ। ਮਹਿਲਾ ਮੰਡਲ ਵੱਲੋਂ ਨਾਰੀ ਸਸ਼ਕਤੀਕਰਨ, ‘ਪਾਣੀ ਬਚਾਓ,’ ਵਾਤਾਵਰਣ ਬਚਾਓ, ‘ਬੇਟੀ ਬਚਾਓ, ਬੇਟੀ ਪਡ਼੍ਹਾਓ’, ਵੋਟ ਅਧਿਕਾਰ ਦੀ ਸਹੀ ਵਰਤੋਂ ਪ੍ਰਤੀ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਇਸ ਤੋਂ ਇਲਾਵਾ ਗਰੀਬ ਬੱਚਿਆਂ ਲਈ ਸਕੂਲ ਡਰੈੱਸ, ਅਤੇ ਕਿਤਾਬਾਂ, ਕਾਪੀਆਂ ਆਦਿ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਇਸ ਮੌਕੇ ਨੀਰੂ ਸਿੰਗਲ, ਮੰਜੂ ਬਾਲਾ, ਪ੍ਰੋਮਿਲਾ, ਮਧੂ ਮਿੱਤਲ, ਵਨੀਤਾ, ਰੇਖਾ, ਕਮਲੇਸ਼ ਰਾਣੀ, ਮੰਜੂ ਰਾਣੀ, ਚੰਚਲ, ਸੁਮਨ ਸ਼ਰਮਾ, ਸ਼ਿਵਾਨੀ, ਸ਼ਬਨਮ, ਸਵਰਨਾ, ਸੁਨੀਤਾ, ਨਿਧੀ ਆਦਿ ਹਾਜ਼ਰ ਸਨ।

ਫੋਟੋ - http://v.duta.us/48VBsAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/ZgvkGgAA

📲 Get Moga News on Whatsapp 💬