[moga] - ਟ੍ਰੈਫਿਕ ਜਾਗਰੂਕਤਾ ਤਹਿਤ ਪ੍ਰਦੂਸ਼ਣ ਚੈੱਕਅਪ ਕੈਂਪ ਲਾਇਆ

  |   Moganews

ਮੋਗਾ (ਗੋਪੀ ਰਾਊਕੇ)-ਐੱਸ. ਐੱਸ. ਪੀ. ਗੁਲਨੀਤ ਸਿੰਘ ਖੁਰਾਣਾ ਦੇ ਦਿਸ਼ਾ-ਨਿਰਦੇਸਾਂ ਅਨੁਸਾਰ 30ਵਾਂ ਸਡ਼ਕ ਸੁਰੱਖਿਆ ਸਪਤਾਹ ਦੀ ਕਡ਼ੀ ਤਹਿਤ ਅੱਜ ਜੀ. ਜੇ. ਪ੍ਰਦੂਸ਼ਣ ਸੈਂਟਰ ਗਿੱਲ ਰੋਡ ਬਾਈਪਾਸ ਮੋਗਾ ਦੇ ਮਾਲਕ ਗੁਰਪ੍ਰੀਤ ਸਿੰਘ ਜੱਸਲ ਦੀ ਸਹਾਇਤਾ ਨਾਲ ਮੁਫਤ ਕੈਂਪ ਲਾਇਆ ਗਿਆ। ਇਸ ਕੈਂਪ ’ਚ ਗੱਡੀਆਂ ਦੇ ਡਰਾਈਵਰਾਂ ਨੂੰ ਰੋਕ ਕੇ ਵ੍ਹੀਕਲ ਪ੍ਰਦੂਸ਼ਣ ਚੈੱਕ ਕਰ ਕੇ ਉਨ੍ਹਾਂ ਨੂੰ ਸਰਟੀਫਿਕੇਟ ਦਿੱਤੇ ਗਏ। ਇਸ ਦੌਰਾਨ ਮੇਨ ਰੋਡ ’ਤੇ ਗੱਡੀ ਰੋਕ ਕੇ ਉਨ੍ਹਾਂ ਪਿੱਛੇ ਰਿਫਲੈਕਟਰ ਲਾਏ ਗਏ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਵਾਲੇ ਵ੍ਹੀਕਲਾਂ ਦੇ ਡਰਾਈਵਰਾਂ ਨੂੰ ਇੰਸਪੈਕਟਰ ਰਾਮ ਸਿੰਘ ਇੰਚਾਰਜ ਟ੍ਰੈਫਿਕ ਮੋਗਾ ਅਤੇ ਏ. ਐੱਸ. ਆਈ. ਟ੍ਰੈਫਿਕ ਨਿਯਮਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਇਸ ਮੌਕੇ ਸਹਾਇਕ ਕਾਂਸਟੇਬਲ ਗੁਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਜੱਸਲ, ਹੈੱਡ ਕਾਂਸਟੇਬਲ ਗੁਰਿੰਦਰਜੀਤ ਸਿੰਘ, ਹੈੱਡ ਕਾਂਸਟੇਬਲ ਰਾਕੇਸ਼ ਕੁਮਾਰ ਆਦਿ ਹਾਜ਼ਰ ਸਨ।

ਫੋਟੋ - http://v.duta.us/Q3Z9dAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/j2hBLwAA

📲 Get Moga News on Whatsapp 💬