[moga] - ਧਰਮਕੋਟ ਹਲਕੇ ਦਾ ਹੋ ਰਿਹਾ ਵਿਕਾਸ ਅਕਾਲੀ ਦਲ ਤੋਂ ਹਜ਼ਮ ਨਹੀਂ ਹੋ ਰਿਹਾ : ਸੋਹਣਾ ਖੇਲਾ

  |   Moganews

ਮੋਗਾ (ਸਤੀਸ਼)-ਧਰਮਕੋਟ ਹਲਕੇ ਦਾ ਹੋ ਰਿਹਾ ਵਿਕਾਸ ਅਕਾਲੀ ਦਲ ਤੋਂ ਹਜ਼ਮ ਨਹੀਂ ਹੋ ਰਿਹਾ। ਸੋਹਣ ਸਿੰਘ ਖੇਲਾ ਪੀ. ਏ. ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗਡ਼੍ਹ ਨੇ ਕਿਹਾ ਕਿ ਧਰਮਕੋਟ ਹਲਕੇ ਅੰਦਰ ਸੂਬੇ ਦੀ ਕਾਂਗਰਸ ਸਰਕਾਰ ਵਲੋਂ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗਡ਼੍ਹ ਦੀ ਅਪੀਲ ’ਤੇ ਦਿੱਤਾ ਗਿਆ ਡਿਗਰੀ ਕਾਲਜ ਜਿਸ ਨੂੰ ਅਕਾਲੀ ਦਲ ਆਪਣੀ ਪ੍ਰਾਪਤੀ ਦੱਸ ਕੇ ਫੋਕੀ ਵਾਹ-ਵਾਹ ਖੱਟਣਾ ਚਾਹੁੰਦਾ ਹੈ। ਜਦੋਂਕਿ ਇਸ ’ਚ ਅਕਾਲੀ ਦਲ ਦਾ ਕੋਈ ਰੋਲ ਨਹੀਂ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਮੌਕੇ ਪਿੰਡ ਬਾਜੇਕੇ ਵਿਖੇ ਪਿੰਡ ਦੀ ਕਈ ਏਕਡ਼ ਉਪਜਾਓ ਜ਼ਮੀਨ ’ਤੇ 2013 ਸਨ, ਤੋਂ ਡਿਗਰੀ ਕਾਲਜ ਬਣਾਏ ਜਾਣ ਦੇ ਹਵਾਈ ਕਿਲੇ ਬਣਾਉਣ ਵਾਲੇ ਇਹ ਦੱਸਣ ਕਿ ਇਨੇ ਸਾਲ ’ਚ ਉਨ੍ਹਾਂ ਨੇ ਉਸ ਜਗ੍ਹਾ ’ਤੇ ਕਾਲਜ ਕਿਉਂ ਨਹੀਂ ਬਣਾਇਆ। ਜਦੋਂ ਕਿ ਸਰਕਾਰ ਵੀ ਉਨ੍ਹਾਂ ਦੀ ਸੀ। ਪਿੰਡ ਦੀ ਬਹੁਤ ਉਪਜਾਓ ਆਮਦਨ ਵਾਲੀ ਜ਼ਮੀਨ ਨੂੰ ਪਿੰਡ ਤੋਂ ਲੈਣ ਤੋਂ ਬਾਅਦ ਜਿਥੇ ਪਿੰਡ ਦੀ ਕਮਾਈ ਦਾ ਸਾਧਨ ਖੋਹ ਲਿਆ ਅਤੇ ਨਾ ਹੀ ਕਾਲਜ ਬਣਿਆ। ਜਦੋਂਕਿ ਹਲਕਾ ਵਿਧਾਇਕ ਵਲੋਂ ਮਿਹਨਤ ਕਰ ਕੇ ਲਿਆਂਦੇ ਗਏ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀ ਭਾਈਵਾਲੀ ਵਾਲੇ ਕਾਲਜ ਨੂੰ ਉਕਤ ਅਕਾਲੀ ਆਪਣੀ ਪ੍ਰਾਪਤੀ ਦੱਸ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਖੇਲਾ ਨੇ ਕਿਹਾ ਕਿ ਅਕਾਲੀ ਦਲ ਹਲਕੇ ਦੇ ਹੋ ਰਹੇ ਵਿਕਾਸ ’ਚ ਅਡ਼ਿੱਕੇ ਨਾ ਪਾਵੇ। ਉਥੇ ਹੀ ਉਨ੍ਹਾਂ ਕਿਹਾ ਕਿ ਧਰਮਕੋਟ ਹਲਕੇ ’ਚ ਪਿਛਲੇ ਸਮੇਂ ਦੌਰਾਨ ਜੋ ਚਾਰ ਪ੍ਰਧਾਨ ਮੰਤਰੀ ਯੋਜਨਾ ਦੀਆਂ ਸਡ਼ਕਾਂ ਬਣੀਆਂ ਅਤੇ ਉਹ ਕੇਂਦਰ ਦੀ ਪਿਛਲੀ ਮਨਮੋਹਣ ਸਿੰਘ ਸਰਕਾਰ ਦੀ ਦੇਣ ਸੀ। ਜੋ ਉਸ ਸਮੇਂ ਮੰਨਜ਼ੂਰ ਹੋ ਚੁੱਕੀਆਂ ਸਨ। ਹਲਕਾ ਧਰਮਕੋਟ ਦਾ ਸਰਵਪੱਖੀ ਵਿਕਾਸ ਕਰਨ ਲਈ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗਡ਼੍ਹ ਲਗਾਤਾਰ ਯਤਨਸ਼ੀਲ ਹਨ ਅਤੇ ਉਨ੍ਹਾਂ ਵਲੋਂ ਜਿਥੇ ਧਰਮਕੋਟ ਸ਼ਹਿਰ ਲਈ 8.5 ਕਰੋਡ਼ ਦੀ ਗ੍ਰਾਂਟ ਵਿਕਾਸ ਕੰਮਾਂ ਲਈ ਲਿਆਂਦੀ ਗਈ ਹੈ, ਉਥੇ ਹੀ ਫਤਿਹਗਡ਼੍ਹ ਪੰਜਤੂਰ ਨਗਰ ਪੰਚਾਇਤ ਲਈ ਚਾਰ ਕਰੋਡ਼ ਦੀ ਗ੍ਰਾਂਟ ਮੰਨਜ਼ੂਰ ਕਰਵਾ ਕੇ ਵਿਕਾਸ ਕੰਮਾਂ ਲਈ ਲਿਆਂਦੀ ਗਈ ਹੈ। ਜਿਨ੍ਹਾਂ ਦੇ ਕੰਮ ਆਉਂਦੇ ਦਿਨਾਂ ’ਚ ਸ਼ੁਰੂ ਕੀਤੇ ਜਾਣਗੇ। ਇਸ ਮੌਕੇ ਉਨ੍ਹਾਂ ਨਾਲ ਗੁਰਜਿੰਦਰ ਸਿੰਘ ਸੋਨੀ ਸਰਪੰਚ ਇੰਦਰਗਡ਼੍ਹ, ਜਰਨੈਲ ਸਿੰਘ ਖੰਬੇ ਬਲਾਕ ਕਾਂਗਰਸ ਪ੍ਰਧਾਨ ਫਤਿਹਗਡ਼੍ਹ, ਪਿੱਪਲ ਸਿੰਘ ਸਰਪੰਚ ਨੂਰਪੁਰ, ਅਸ਼ੋਕ ਸਿੰਘ ਸਰਪੰਡ ਜੀਂਦਡ਼ਾ, ਹੈਪੀ ਸਰਪੰਚ ਹਾਜ਼ਰ ਸਨ।

ਫੋਟੋ - http://v.duta.us/pTUbKAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/-G9xuQAA

📲 Get Moga News on Whatsapp 💬