[moga] - ਪ੍ਰਿੰਸੀਪਲ ਬੀ.ਐੱਲ. ਵਰਮਾ ਨੂੰ ਸਦਮਾ, ਪਤਨੀ ਦਾ ਦਿਹਾਂਤ

  |   Moganews

ਮੋਗਾ (ਗਰੋਵਰ)-ਪਾਥਵੇਅਜ਼ ਗਲੋਬਲ ਸਕੂਲ, ਕੋਟ ਈਸੇ ਖਾਂ ਦੇ ਪ੍ਰਿੰਸੀਪਲ ਬੀ.ਐੱਲ.ਵਰਮਾ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ, ਜਦੋਂ ਉਨ੍ਹਾਂ ਦੀ ਪਤਨੀ ਸੁਨੀਤਾ ਰਾਣੀ ਦਾ ਅਚਾਨਕ ਦਿਹਾਂਤ ਹੋ ਗਿਆ। ਉਨ੍ਹਾਂ ਦਾ ਅੱਜ ਬਾਕੀ ਪਰਿਵਾਰਕ ਮੈਂਬਰਾਂ ਦੇ ਕੈਨੇਡਾ ਤੋਂ ਆਉਣ ’ਤੇ ਅੰਤਿਮ ਸੰਸਕਾਰ ਕੀਤਾ ਗਿਆ। ਸੁਨੀਤਾ ਰਾਣੀ ਦੀ ਅਚਾਨਕ ਹੋਈ ਮੌਤ ’ਤੇ ਸਕੂਲ ਮੈਨੇਜਮੈਂਟ ਸੁਰਜੀਤ ਸਿੰਘ ਸਿੱਧੂ, ਡਾ. ਅਨਿਲਜੀਤ ਸਿੰਘ ਕੰਬੋਜ, ਅਵਤਾਰ ਸਿੰਘ ਸੋਂਧ, ਜਸਵਿੰਦਰ ਸਿੰਘ ਸਿੱਧੂ, ਜੋਗਿੰਦਰ ਸਿੰਘ ਸਾਬਕਾ ਸਰਪੰਚ, ਡਾ. ਰਾਘਵ ਕੰਬੋਜ, ਸੋਨੂੰ ਮਾਲਡ਼ਾ, ਵਿਕਾਸ ਗਰੋਵਰ, ਮੰਨੂ ਗਾਂਧੀ, ਮਦਨ ਲਾਲ ਸੀਕਰੀ, ਪਿੱਪਲ ਸੁਨਿਆਰਾ, ਹਰਜੀਤ ਸਿੰਘ, ਸੂਰਤ ਸਿੰਘ ਬਹਿਰਾਮਕੇ, ਸੰਤੋਖ ਸਿੰਘ ਕੌਂਸਲਰ, ਜਸਵੰਤ ਸਿੰਘ ਕੌਂਸਲਰ, ਟਹਿਲ ਸਿੰਘ, ਮਹਿਲ ਸਿੰਘ, ਦੇਬੀ ਸਬਜ਼ੀਵਾਲਾ, ਰਾਜ ਪਲਤਾ, ਤਰਸੇਮ ਸਿੰਘ, ਜਗਦੀਸ਼ ਸਿੰਘ ਏ.ਐੱਸ.ਆਈ., ਬਲਵਿੰਦਰ ਸਿੰਘ ਸੈਕਟਰੀ ਆਦਿ ਨੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਪਾਠ ਦਾ ਭੋਗ 13 ਫਰਵਰੀ ਨੂੰ ਦੁਪਹਿਰ 12 ਤੋਂ 1 ਵਜੇ ਤੱਕ ਗੁਰਦੁਆਰਾ ਕਲਗੀਧਰ, ਕੋਟ ਈਸੇ ਖਾਂ ਵਿਖੇ ਪਵੇਗਾ।

ਫੋਟੋ - http://v.duta.us/iE7MNQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/YWYgAwAA

📲 Get Moga News on Whatsapp 💬