[patiala] - ਆਂਗਣਵਾਡ਼ੀ ਮੁਲਾਜ਼ਮ ਯੂਨੀਅਨ ਨੇ ਅਧਿਆਪਕਾਂ ’ਤੇ ਹੋਏ ਲਾਠੀਚਾਰਜ ਦੀ ਕੀਤੀ ਨਿੰਦਾ

  |   Patialanews

ਫਤਿਹਗੜ੍ਹ ਸਾਹਿਬ (ਰਾਜਕਮਲ)-ਆਂਗਣਵਾਡ਼ੀ ਮੁਲਾਜ਼ਮ ਯੂਨੀਅਨ ਪੰਜਾਬ ਵਲੋਂ ਪੁਲਸ ਵਲੋਂ ਪਟਿਆਲਾ ਵਿਖੇ ਮੁਜ਼ਾਹਰਾਕਾਰੀ ਅਧਿਆਪਕਾਂ ’ਤੇ ਕੀਤੇ ਵਹਿਸ਼ੀ ਲਾਠੀਚਾਰਜ ਤੇ ਪਾਣੀ ਦੀਆਂ ਵਾਛਡ਼ਾਂ ਮਾਰਨ ਦੀ ਸਖ਼ਤ ਨਿੰਦਾ ਕੀਤੀ ਗਈ। ਆਂਗਣਵਾਡ਼ੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਬਲਾਕ ਬੱਸੀ ਪਠਾਣਾਂ ਦੇ ਪ੍ਰਧਾਨ ਚਰਨਜੀਤ ਕੌਰ ਕੱਜਲਮਾਜਰਾ ਨੇ ਕਿਹਾ ਕਿ ਪੂਰੀ ਤਨਖਾਹ ਤੇ ਪੱਕੇ ਕੀਤੇ ਜਾਣ ਦੀ ਜਾਇਜ਼ ਮੰਗ ਨੂੰ ਲੈ ਕੇ ਅਧਿਆਪਕ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਸੰਘਰਸ਼ ਕਰ ਰਹੇ ਹਨ ਪਰ ਕੈਪਟਨ ਸਰਕਾਰ ਉਨ੍ਹਾਂ ਨਾਲ ਗੱਲਬਾਤ ਦੌਰਾਨ ਕੀਤੇ ਸਮਝੌਤਿਆਂ ਤੋਂ ਵਾਰ-ਵਾਰ ਮੁਕਰ ਰਹੀ ਹੈ, ਜਿਸ ਕਾਰਨ ਅਧਿਆਪਕ ਵਰਗ ਵਿਚ ਭਾਰੀ ਰੋਹ ਹੈ। ਆਪਣੇ ਮੰਤਰੀਆਂ ਅਤੇ ਵਿਧਾਇਕ ’ਤੇ ਖੁੱਲ੍ਹੇ ਦਿਲ ਨਾਲ ਜਨਤਾ ਦਾ ਖਜ਼ਾਨਾ ਲੁਟਾਉਣ ਵਾਲੀ ਇਹ ਗੈਰ-ਜ਼ਿੰਮੇਵਾਰ ਸਰਕਾਰ ਕੌਮ ਦੇ ਨਿਰਮਾਤਾ ਮੰਨੇ ਜਾਂਦੇ ਅਧਿਆਪਕਾਂ ਨੂੰ ਉਨ੍ਹਾਂ ਦੀ ਬਣਦੀ ਤਨਖਾਹ ਦੇਣ ਲਈ ਵੀ ਤਿਆਰ ਨਹੀਂ, ਉਲਟਾ ਉਨ੍ਹਾਂ ਦੇ ਅੰਦੋਲਨ ਨੂੰ ਕੁਚਲਣ ਲਈ ਦੂਰ-ਦਰਾਡੇ ਬਦਲੀਆਂ, ਮੁਅੱਤਲੀਆਂ ਤੇ ਬਰਖਾਸਤਗੀਆਂ ਤੋਂ ਅੱਗੇ ਹੁਣ ਸਿੱਧਾ ਸਡ਼ਕਾਂ ’ਤੇ ਉਨ੍ਹਾਂ ਦੇ ਸਿਰ ਪਾਡ਼ਨ ਤੇ ਲੱਤਾਂ-ਬਾਹਾਂ ਤੋਡ਼ਨ ਤੱਕ ਨਿੱਘਰ ਗਈ ਹੈ। ਸੰਘਰਸ਼ ਕਰ ਰਹੇ ਅਧਿਆਪਕਾਂ ’ਤੇ ਪੰਜਾਬ ਸਰਕਾਰ ਵਲੋਂ ਪੁਲਸ ਰਾਹੀਂ ਕਰਵਾਏ ਗਏ ਲਾਠੀਚਾਰਜ ਦੀ ਜਥੇਬੰਦੀ ਵਲੋਂ ਨਿੰਦਾ ਕੀਤੀ ਗਈ ਤੇ ਜਥੇਬੰਦੀ ਵਲੋਂ ਅਧਿਆਪਕਾਂ ਨੂੰ ਭਰੋਸਾ ਦੁਆਇਆ ਗਿਆ ਕਿ ਪੰਜਾਬ ਸਰਕਾਰ ਵਲੋਂ ਕੀਤੇ ਗਏ ਇਸ ਜਬਰ ਦਾ ਜਵਾਬ ਦੇਣ ਲਈ ਉਹ ਤੁਹਾਡੇ ਨਾਲ ਹਨ ਅਤੇ ਅੰਦੋਲਨ ਦੀ ਪੂਰਨ ਹਮਾਇਤ ਕਰਦੇ ਹਨ।

ਫੋਟੋ - http://v.duta.us/BqR5RgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/WJ93cAAA

📲 Get Patiala News on Whatsapp 💬