[patiala] - ਆਂਗਣਵਾਡ਼ੀ ਯੂਨੀਅਨ ਨੇ ਅਧਿਆਪਕਾਂ ’ਤੇ ਹੋਏ ਲਾਠੀਚਾਰਜ ਦੀ ਕੀਤੀ ਸਖਤ ਨਿੰਦਾ

  |   Patialanews

ਫਤਿਹਗੜ੍ਹ ਸਾਹਿਬ (ਜੱਜੀ)-ਆਂਗਣਵਾਡ਼ੀ ਮੁਲਾਜ਼ਮ ਯੂਨੀਅਨ ਪੰਜਾਬ ਦੀ ਪ੍ਰਧਾਨ ਹਰਜੀਤ ਕੌਰ ਪੰਜੋਲਾ ਨੇ ਬੀਤੇ ਦਿਨ ਪਟਿਆਲਾ ਵਿਖੇ ਮੁਜ਼ਾਹਰਾਕਾਰੀ ਅਧਿਆਪਕਾਂ ’ਤੇ ਪੁਲਸ ਵੱਲੋਂ ਕੀਤੇ ਗਏ ਵਹਿਸ਼ੀ ਲਾਠੀਚਾਰਜ ਤੇ ਪਾਣੀ ਦੀਆਂ ਵਾਛਡ਼ਾਂ ਮਾਰਨ ਦੀ ਸਖਤ ਨਿੰਦਾ ਕੀਤੀ ਹੈ। ਆਂਗਣਵਾਡ਼ੀ ਮੁਲਾਜ਼ਮ ਯੂਨੀਅਨ ਪੰਜਾਬ ਦੀ ਪ੍ਰਧਾਨ ਹਰਜੀਤ ਕੌਰ ਪੰਜੌਲਾ ਵੱਲੋਂ ਜਾਰੀ ਪ੍ਰੈੱਸ ਬਿਆਨ ’ਚ ਕਿਹਾ ਗਿਆ ਹੈ ਕਿ ਪੂਰੀ ਤਨਖਾਹ ’ਤੇ ਪੱਕੇ ਕੀਤੇ ਜਾਣ ਦੀ ਜਾਇਜ਼ ਮੰਗ ਨੂੰ ਲੈ ਕੇ ਅਧਿਆਪਕ ਬੀਤੇ ਕਈ ਮਹੀਨਿਆਂ ਤੋਂ ਲਗਾਤਾਰ ਸੰਘਰਸ਼ ਕਰ ਰਹੇ ਹਨ ਪਰ ਕੈਪਟਨ ਸਰਕਾਰ ਉਨ੍ਹਾਂ ਨਾਲ ਗੱਲਬਾਤ ਦੌਰਾਨ ਕੀਤੇ ਸਮਝੌਤਿਆਂ ਤੋਂ ਵਾਰ-ਵਾਰ ਮੁਕਰ ਰਹੀ ਹੈ, ਜਿਸ ਕਾਰਨ ਅਧਿਆਪਕ ਵਰਗ ’ਚ ਭਾਰੀ ਗੁੱਸਾ ਤੇ ਬੇਚੈਨੀ ਹੈ। ਆਪਣੇ ਮੰਤਰੀਆਂ ਤੇ ਵਿਧਾਇਕਾਂ ’ਤੇ ਖੁੱਲ੍ਹੇ ਦਿਲ ਨਾਲ ਜਨਤਾ ਦਾ ਖਜ਼ਾਨਾ ਲੁਟਾਉਣ ਵਾਲੀ ਇਹ ਗੈਰ-ਜ਼ਿੰਮੇਵਾਰ ਸਰਕਾਰ ਕੌਮ ਦੇ ਨਿਰਮਾਤਾ ਮੰਨੇ ਜਾਂਦੇ ਅਧਿਆਪਕਾਂ ਨੂੰ ਉਨ੍ਹਾਂ ਦੀ ਬਣਦੀ ਤਨਖਾਹ ਦੇਣ ਲਈ ਵੀ ਤਿਆਰ ਨਹੀਂ, ਉਲਟਾ ਉਨ੍ਹਾਂ ਦੇ ਅੰਦੋਲਨ ਨੂੰ ਕੁਚਲਣ ਲਈ ਦੂਰ-ਦੁਰੇਡੇ ਬਦਲੀਆਂ, ਮੁਅੱਤਲੀਆਂ ਤੇ ਬਰਖਾਸਤਗੀਆਂ ਤੋਂ ਅੱਗੇ ਹੁਣ ਸਿੱਧਾ ਸਡ਼ਕਾਂ ’ਤੇ ਉਨ੍ਹਾਂ ਦੇ ਸਿਰ ਪਾੜਨ ਤੇ ਲੱਤਾਂ-ਬਾਹਾਂ ਤੋਡ਼ਨ ਤੱਕ ਨਿਘਰ ਗਈ ਹੈ। ਸੰਘਰਸ਼ ਕਰ ਰਹੇ ਅਧਿਆਪਕ ਸਾਥੀਆਂ ਤੇ ਪੰਜਾਬ ਸਰਕਾਰ ਵੱਲੋਂ ਪੁਲਸ ਰਾਹੀਂ ਕਰਵਾਏ ਗਏ ਲਾਠੀਚਾਰਜ ਦੀ ਆਂਗਣਵਾਡ਼ੀ ਯੂਨੀਅਨ ਨਿੰਦਾ ਕਰਦੀ ਹੈ, ਕਿਉਕਿ ਲੋਕਤਾਂਤਰਿਕ ਦੇਸ਼ ’ਚ ਆਪਣੇ ਹੱਕ ਦੀ ਗੱਲ ਕਰਨਾ ਉਨ੍ਹਾਂ ਦਾ ਅਧਿਕਾਰ ਹੈ। ਅਸੀਂ ਜਥੇਬੰਦੀ ਵੱਲੋਂ ਅਧਿਆਪਕ ਸਾਥੀਆਂ ਨੂੰ ਇਹ ਵਿਸ਼ਵਾਸ ਦਿਵਾਉਂਦੇ ਹਾਂ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਇਸ ਜਬਰ ਦਾ ਜਵਾਬ ਦੇਣ ਲਈ ਅਸੀਂ ਤੁਹਾਡੇ ਨਾਲ ਹਾਂ ਤੇ ਆਪ ਦੇ ਅੰਦੋਲਨ ਦੀ ਪੂਰਨ ਹਮਾਇਤ ਕਰਦੇ ਹਾਂ। ਕਾਂਗਰਸ ਯਾਦ ਰੱਖੇ ਕਿ ਆ ਰਹੀਆਂ ਲੋਕ ਸਭਾ ਚੋਣਾਂ ’ਚ ਜਨਤਾ ਉਸ ਨੂੰ ਸਾਰੇ ਚੋਣ ਵਾਅਦਿਆਂ ਤੋਂ ਮੁਕਰਨ ਤੇ ਜਬਰ ਢਾਹੁਣ ਦਾ ਸਬਕ ਜ਼ਰੂਰ ਸਿਖਾਵੇਗੀ। ਇਸ ਮੌਕੇ ਗੁਰਮੀਤ ਕੌਰ ਚੁੰਨੀ ਵੀ ਹਾਜ਼ਰ ਸੀ।

ਫੋਟੋ - http://v.duta.us/B-6t-gAA

ਇਥੇ ਪਡ੍ਹੋ ਪੁਰੀ ਖਬਰ — - http://v.duta.us/_5iWmAAA

📲 Get Patiala News on Whatsapp 💬