[patiala] - ਕਾਂਗਰਸ ਲੋਕ ਸਭਾ ਚੋਣਾਂ ’ਚ ਹੂੰਝਾਫੇਰ ਜਿੱਤ ਹਾਸਲ ਕਰੇਗੀÛ : ਜਗਬੀਰ ਸਲਾਣਾ

  |   Patialanews

ਫਤਿਹਗੜ੍ਹ ਸਾਹਿਬ (ਜੋਗਿੰਦਰਪਾਲ)- ਕੇਂਦਰ ਦੀ ਮੋਦੀ ਸਰਕਾਰ ਨੂੰ ਚੱਲਦਾ ਕਰਨ ਲਈ ਜਨਤਾ ਬਡ਼ੀ ਬੇਸਬਰੀ ਨਾਲ ਲੋਕ ਸਭਾ ਚੋਣਾਂ ਦਾ ਇੰਤਜ਼ਾਰ ਕਰ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਬਲਾਕ ਅਮਲੋਹ ਦੇ ਪ੍ਰਧਾਨ ਸਰਪੰਚ ਜਗਬੀਰ ਸਿੰਘ ਸਲਾਣਾ ਨੇ ਅੱਜ ਕਾਂਗਰਸ ਪਾਰਟੀ ਦੇ ਦਫਤਰ ’ਚ ਮੀਟਿੰਗ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ®ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਅਤੇ ਸੂਬੇ ਦੇ ਹੋ ਰਹੇ ਵਿਕਾਸ ਤੋਂ ਹਰ ਵਾਸੀ ਪੂਰੀ ਤਰ੍ਹਾਂ ਸੰਤੁਸ਼ਟ ਹੈ, ਜਿਸ ਕਰ ਕੇ ਆ ਰਹੀਆਂ ਲੋਕ ਸਭਾਂ ਚੋਣਾਂ ਵਿਚ ਕਾਂਗਰਸ ਪਾਰਟੀ ਹੂੰਝਾਫੇਰ ਜਿੱਤ ਹਾਸਲ ਕਰੇਗੀ। ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਪਾਰਟੀ ਕਹਿਣੀ ਅਤੇ ਕਰਨੀ ਦੀ ਪੱਕੀ ਹੈ। ਉਨ੍ਹਾਂ ਜੋ ਵੀ ਵਾਅਦੇ ਪੰਜਾਬ ਦੀ ਜਨਤਾ ਨਾਲ ਕੀਤੇ ਉਨ੍ਹਾਂ ਨੁੂੰ ਲਡ਼ੀਵਾਰ ਪੁੂਰਾ ਕੀਤਾ ਜਾ ਰਿਹਾ ਹੈ ਤੇ ਹਲਕਾ ਵਿਧਾਇਕ ਕਾਕਾ ਰਣਦੀਪ ਸਿੰਘ ਦੇ ਯਤਨਾਂ ਨਾਲ ਸਰਕਾਰ ਦੀ ਹਰ ਭਲਾਈ ਸਕੀਮ ਦਾ ਲਾਭ ਜਿੱਥੇ ਹਰ ਲੋਡ਼ਵੰਦ ਤੱਕ ਪੁੱਜਦਾ ਕੀਤਾ ਜਾ ਰਿਹਾ ਹੈ, ਉਥੇ ਹੀ ਹਲਕੇ ਨੂੰ ਵਿਕਾਸ ਪੱਖੋਂ ਮੋਹਰੀ ਬਣਾਉਣ ਵਿਚ ਵੀ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਉਨ੍ਹਾਂ ਅੱਗੇ ਕਿਹਾ ਕਿ ਆ ਰਹੀਆਂ ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਹਲਕੇ ਦੇ ਵੱਖ-ਵੱਖ ਪਿੰਡਾਂ ਵਿਚ ਮੀਟਿੰਗਾਂ ਦਾ ਸਿਲਸਿਲਾ ਵੀ ਸ਼ੁਰੂ ਕੀਤਾ ਜਾਵੇਗਾ ਤਾਂ ਕਿ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਨੁੂੰ ਵੱਡੀ ਜਿੱਤ ਮਿਲ ਸਕੇ। ਇਸ ਮੌਕੇ ਮੈਂਬਰ ਬਲਾਕ ਸੰਮਤੀ ਬਲਵੀਰ ਸਿੰਘ ਮਿੰਟੂ, ਮੈਂਬਰ ਗੁਰਮੀਤ ਸਿੰਘ ਟਿੱਬੀ, ਜੱਗੀ ਵਡ਼ੈਚਾਂ, ਮੈਨੇਜਰ ਜਸਵੰਤ ਸਿੰਘ ਖਨਿਆਣ, ਸਰਪੰਚ ਬਿੱਕਰ ਸਿੰਘ ਦੀਵਾ, ਦਲਵੀਰ ਸਿੰਘ ਰੰਧਾਵਾ, ਇੰਸ ਅਮਰੀਕ ਸਿੰਘ ਖਨਿਆਣ, ਹਰਜੀਤ ਸਿੰਘ ਚਤਰਪੁਰਾ ਤੇ ਬਲਕਾਰ ਸਿੰਘ ਰਹਿਲ ਆਦਿ ਹਾਜ਼ਰ ਸਨ।

ਫੋਟੋ - http://v.duta.us/7PjMiAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/tpEWXAAA

📲 Get Patiala News on Whatsapp 💬