[patiala] - ਕਾਂਗਰਸ ਸਰਕਾਰ ਬਣਦੇ ਹੀ ਪਹਿਲੇ ਸਾਲ ਕਿਸਾਨਾਂ ਦੇ ਖੇਤੀ ਕਰਜ਼ੇ ਮੁਆਫ ਕਰਨੇ ਸ਼ੁਰੂ ਕੀਤੇ : ਨਾਗਰਾ

  |   Patialanews

ਫਤਿਹਗੜ੍ਹ ਸਾਹਿਬ (ਬਖਸ਼ੀ)-ਪੰਜਾਬ ਸਰਕਾਰ ਕਿਸਾਨਾਂ ਤੇ ਖੇਤ ਮਜ਼ਦੂਰਾਂ ਦਾ ਆਰਥਿਕ ਪੱਧਰ ਉੱਚਾ ਚੁੱਕਣ ਲਈ ਵਚਨਬੱਧ ਹੈ ਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਦੌਰਾਨ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਗਿਆ ਹੈ। ਇਹ ਪ੍ਰਗਟਾਵਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਬੱਚਤ ਭਵਨ ਵਿਖੇ ਖੇਤੀ ਤੇ ਥਰੈਸ਼ਰ ਹਾਦਸਿਆਂ ਦੇ ਤਿੰਨ ਪੀਡ਼ਤਾਂ ਨੂੰ 3 ਲੱਖ 20 ਹਜ਼ਾਰ ਰੁਪਏ ਮਾਲੀ ਸਹਾਇਤਾ ਵਜੋਂ ਵੰਡਣ ਮੌਕੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਖੇਤੀਬਾਡ਼ੀ ਦੌਰਾਨ ਜਾਂ ਥਰੈਸ਼ਰ ’ਤੇ ਕੰਮ ਕਰਦੇ ਸਮੇਂ ਕਈ ਕਿਸਾਨ ਕਿਸੇ ਦੁਰਘਟਨਾ ਦਾ ਸ਼ਿਕਾਰ ਹੋ ਜਾਂਦੇ, ਜਿਸ ਕਾਰਨ ਸਰਕਾਰ ਵੱਲੋਂ ਉਨ੍ਹਾਂ ਨੂੰ ਮਾਲੀ ਸਹਾਇਤਾ ਦਿੱਤੀ ਜਾਂਦੀ ਹੈ। ਨਾਗਰਾ ਨੇ ਪਿੰਡ ਤੇ ਡਾਕਖਾਨਾ ਸੈਦਪੁਰਾ ਦੀ ਰਾਜਿੰਦਰ ਕੌਰ ਪਤਨੀ ਲਖਵੀਰ ਸਿੰਘ, ਜਿਸ ਦੀ ਘਰ ’ਚ ਟੋਕਾ ਮਸ਼ੀਨ ’ਤੇ ਕੰਮ ਕਰਦੇ ਸਮੇਂ ਸੱਜੀ ਬਾਂਹ ਕੱਟੀ ਗਈ ਸੀ, ਨੂੰ 40 ਹਜ਼ਾਰ ਰੁਪਏ, ਪਿੰਡ ਸਿੰਧਡ਼ਾਂ ਦੇ ਚਰਨ ਸਿੰਘ ਪੁੱਤਰ ਅਜਮੇਰ ਸਿੰਘ, ਜਿਨ੍ਹਾਂ ਦੀਆਂ ਕਿ ਘਰ ’ਚ ਟੋਕਾ ਮਸ਼ੀਨ ’ਤੇ ਕੰਮ ਕਰਦੇ ਸਮੇਂ ਦੋਵੇਂ ਬਾਹਾਂ ਕੱਟੀਆਂ ਗਈਆਂ ਸਨ, ਨੂੰ 80 ਹਜ਼ਾਰ ਰੁਪਏ ਤੇ ਪਿੰਡ ਬਰਾਸ ਦੀ ਜਸਵੀਰ ਕੌਰ ਵਿਧਵਾ ਭਗਵਾਨ ਸਿੰਘ, ਜਿਸ ਦੇ ਪਤੀ ਦੀ ਖੇਤ ’ਚ ਜੀਰੀ ਨੂੰ ਪਾਣੀ ਲਗਾਉਂਦੇ ਸਮੇਂ ਸੱਪ ਦੇ ਕੱਟਣ ਕਾਰਨ ਮੌਤ ਹੋ ਗਈ ਸੀ, ਨੂੰ 2 ਲੱਖ ਰੁਪਏ ਦੀ ਮਾਲੀ ਸਹਾਇਤਾ ਦਿੱਤੀ। ਨਾਗਰਾ ਨੇ ਕਿਹਾ ਕਿ ਪੰਜਾਬ ਦੇ ਮਿਹਨਤੀ ਕਿਸਾਨ ਨੇ ਦੇਸ਼ ਦਾ ਅੰਨ ਭੰਡਾਰ ਭਰਨ ਲਈ ਆਪਣੇ ਸਰੋਤਾਂ ਦੀ ਵੀ ਪ੍ਰਵਾਹ ਨਹੀਂ ਕੀਤੀ ਜਦੋਂ ਕਿ ਅੱਜ ਕਰਜ਼ੇ ’ਚ ਡੁੱਬੇ ਕਿਸਾਨ ਦੀ ਬਾਂਹ ਕੇਵਲ ਕੈਪਟਨ ਸਰਕਾਰ ਨੇ ਫਡ਼ੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਬਣਦੇ ਹੀ ਪਹਿਲੇ ਸਾਲ ਕਿਸਾਨਾਂ ਦੇ ਖੇਤੀ ਕਰਜ਼ੇ ਮੁਆਫ ਕਰਨੇ ਸ਼ੁਰੂ ਕੀਤੇ। ਇਸ ਮੌਕੇ ਸਕੱਤਰ ਮਾਰਕੀਟ ਕਮੇਟੀ ਸਰਹਿੰਦ ਗਗਨਦੀਪ ਸਿੰਘ, ਭੁਪਿੰਦਰ ਸਿੰਘ ਬਧੌਛੀ, ਬਲਾਕ ਪ੍ਰਧਾਨ ਗੁਰਮੁਖ ਸਿੰਘ ਪੰਡਰਾਲੀ, ਖਰੋਡ਼ੀ ਦੇ ਸਰਪੰਚ ਹਰਭਿੰਦਰ ਸਿੰਘ, ਖਰੋਡ਼ਾ ਦੇ ਸਰਪੰਚ ਕਰਨੈਲ ਸਿੰਘ, ਐੱਮ. ਸੀ. ਗੁਰਪ੍ਰੀਤ ਸਿੰਘ ਲਾਲੀ, ਪਰਮਵੀਰ ਸਿੰਘ ਟਿਵਾਣਾ, ਗੁਰਮੇਲ ਸਿੰਘ ਸਾਬਕਾ ਸਰਪੰਚ ਬਧੌਛੀ ਖੁਰਦ, ਅਮਨਦੀਪ ਸਿੰਘ ਬਿੱਟਾ, ਮੰਡੀ ਸੁਪਰਵਾਈਜ਼ਰ ਅਜਮੇਰ ਸਿੰਘ ਤੇ ਤਖਵਿੰਦਰ ਸਿੰਘ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।

ਫੋਟੋ - http://v.duta.us/XcMWwAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/qOfjBAAA

📲 Get Patiala News on Whatsapp 💬