[patiala] - ਗੁਰਦੁਆਰਾ ਸ੍ਰੀ ਫਤਿਹਗਡ਼੍ਹ ਸਾਹਿਬ ਵਿਖੇ ਪੰਜਾਬ ਲੰਬਡ਼ਦਾਰ ਯੂਨੀਅਨ ਦੀ ਹੋਈ ਮੀਟਿੰਗ

  |   Patialanews

ਫਤਿਹਗੜ੍ਹ ਸਾਹਿਬ (ਜਗਦੇਵ)-ਪੰਜਾਬ ਲੰਬਡ਼ਦਾਰ ਯੂਨੀਅਨ ਦੀ ਮੀਟਿੰਗ ਸੂਬਾ ਐਕਟਿੰਗ ਪ੍ਰਧਾਨ ਕੁਲਵੰਤ ਸਿੰਘ ਝਾਮਪੁਰ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸ੍ਰੀ ਫਤਿਹਗਡ਼੍ਹ ਸਾਹਿਬ ਵਿਖੇ ਹੋਈ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਝਾਮਪੁਰ ਨੇ ਦੱਸਿਆ ਕਿ ਯੂਨੀਅਨ ਦੀ ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ ਨਾਲ ਮੀਟਿੰਗ ਹੋਈ, ਜਿਸ ’ਚ ਉਨ੍ਹਾਂ ਮੌਕੇ ’ਤੇ ਹੀ ਮੁਖ ਮੰਤਰੀ ਦਫਤਰ ਨਾਲ ਗੱਲਬਾਤ ਕਰ ਕੇ ਨੰਬਰਦਾਰਾਂ ਨੂੰ ਪੇਸ਼ ਆ ਰਹੀਆਂ ਕੁਝ ਮੁਸ਼ਕਲਾਂ ਦਾ ਹੱਲ ਕਰਵਾ ਦਿੱਤਾ। ਇਸ ਮੀਟਿੰਗ ’ਚ ਬੁਲਾਰਿਆਂ ਨੇ ਸੁਵਿਧਾ ਕੇਦਰਾਂ ਦੀਆਂ ਫੀਸਾਂ ’ਚ ਭਾਰੀ ਵਾਧਾ ਕਰਨ ਦੀ ਸਖਤ ਅਲੋਚਨਾ ਕੀਤੀ ਤੇ ਇਸ ਨੂੰ ਤੁਰੰਤ ਵਾਪਸ ਲੈਣ ਦੀ ਅਪੀਲ ਕੀਤੀ। ਜ਼ਿਲੇ ਦੀਆਂ ਚਾਰੇ ਤਹਿਸੀਲਾ ’ਚੋਂ 2500 ਰੁਪਏ ਪ੍ਰਤੀ ਫੰਡ ਇਕੱਠੇ ਕਰਨ ਦਾ ਫੈਸਲਾ ਲਿਆ ਗਿਆ। ਮੀਟਿੰਗ ’ਚ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਨੰਬਰਦਾਰੀ ਜੱਦੀ ਪੁਸ਼ਤੀ ਕੀਤੀ ਜਾਵੇ, ਹਰਿਆਣੇ ਦੀ ਤਰਜ਼ ’ਤੇ ਨੰਬਰਦਾਰਾਂ ਦਾ ਮਾਣ ਭੱਤਾ 3 ਹਜ਼ਾਰ ਰੁਪਏ ਪ੍ਰਤੀ ਮਹੀਨਾ ਕੀਤਾ ਜਾਵੇ, ਤਹਿਸੀਲਾਂ ’ਚ ਨੰਬਰਦਾਰ ਲਈ ਵੱਖਰਾ ਕਮਰਾ ਅਲਾਟ ਕੀਤਾ ਜਾਵੇ। ਮੀਟਿੰਗ ’ਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ 12 ਫਰਵਰੀ ਨੂੰ ਮਨਾਏ ਜਾ ਰਹੇ ਜਨਮ ਦਿਹਾਡ਼ੇ ਮੌਕੇ ਫ਼ਤਿਹਗਡ਼੍ਹ ਸਾਹਿਬ ਪਹੁੰਚਣ ਦਾ ਵੀ ਫੈਸਲਾ ਕੀਤਾ ਗਿਆ। ਇਸ ਮੌਕੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਦੇ ਜਨਮ ਦਿਹਾਡ਼ੇ ਦੀ ਸਮੂਹ ਸੰਗਤ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਦੇਵ ਸਿੰਘ ਮਨੈਲਾ ਜਨਰਲ ਸਕੱਤਰ, ਹਰਬੰਸ ਸਿੰਘ ਈਸਰਹੇਲ ਜਨਰਲ ਸਕੱਤਰ ਪੰਜਾਬ, ਕੁਲਦੀਪ ਸਿੰਘ ਝਾਮਪੁਰ ਕਾਰਜਕਾਰੀ ਪ੍ਰਧਾਨ, ਸਤਭਿੰਦਰ ਸਿੰਘ ਮਹਿਤਾਬਗਡ਼੍ਹ, ਅਮਰੀਕ ਸਿੰਘ ਛਲੇਡ਼ੀ ਕਲਾਂ, ਅਵਤਾਰ ਸਿੰਘ ਪੋਲਾ, ਰੁਲਦਾ ਸਿੰਘ ਬਲਾਡ਼ੀ, ਹਰਚੰਦ ਸਿੰਘ ਨਰੈਣਾ, ਬਚਨ ਸਿੰਘ, ਰਾਜਿੰਦਰ ਸਿੰਘ ਧਤੌਂਦਾ, ਨਛੱਤਰ ਸਿੰਘ, ਬਲਵੀਰ ਸਿੰਘ, ਮੰਗਾ ਸਿੰਘ, ਨਿਰਭੈ ਸਿੰਘ, ਸਵਰਨ ਸਿੰਘ, ਅਮਰਜੀਤ ਸਿੰਘ, ਰਣਜੀਤ ਸਿੰਘ, ਰਣਧੀਰ ਸਿੰਘ, ਜਸਪਾਲ ਸਿੰਘ, ਨਿਰਮਲ ਸਿੰਘ, ਸੁਖਵਿੰਦਰ ਸਿੰਘ ਤੇ ਜਸਵੰਤ ਸਿੰਘ ਮਕਾਰੋਂਪੁਰ ਆਦਿ ਹਾਜ਼ਰ ਸਨ।

ਫੋਟੋ - http://v.duta.us/tE4cwwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/3-DTkgAA

📲 Get Patiala News on Whatsapp 💬