[patiala] - ਬਾਰ ਐਸੋਸੀਏਸ਼ਨ ਨੇ ਮੰਗਾਂ ਸਬੰਧੀ ਏ. ਡੀ. ਸੀ. ਨੂੰ ਦਿੱਤਾ ਮੰਗ-ਪੱਤਰ

  |   Patialanews

ਫਤਿਹਗੜ੍ਹ ਸਾਹਿਬ (ਜੱਜੀ)- ਜ਼ਿਲਾ ਬਾਰ ਐਸੋਸੀਏਸ਼ਨ ਫਤਿਹਗਡ਼੍ਹ ਸਾਹਿਬ ਦੇ ਪ੍ਰਧਾਨ ਐਡਵੋਕੇਟ ਰਾਜਵੀਰ ਸਿੰਘ ਗਰੇਵਾਲ ਦੀ ਅਗਵਾਈ ’ਚ ਅੱਜ ਫਤਿਹਗਡ਼੍ਹ ਸਾਹਿਬ ਕੋਰਟ ਦੇ ਸਮੂਹ ਵਕੀਲਾਂ ਨੇ ਮੰਗਾਂ ਸਬੰਧੀ ਪ੍ਰਧਾਨ ਮੰਤਰੀ ਨਰਿੰ ਦੇ ਨਾਮ ਏ. ਡੀ. ਸੀ. ਨੂੰ ਮੰਗ- ਪੱਤਰ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਾਜਵੀਰ ਸਿੰਘ ਗਰੇਵਾਲ ਨੇ ਦੱਸਿਆ ਕਿ ਆਲ ਇੰਡੀਆਂ ਬਾਰ ਕੌਂਸਲ ਦੇ ਸੱਦੇ ’ਤੇ ਅੱਜ ਪੂਰੇ ਦੇਸ਼ ’ਚ ਵਕੀਲਾਂ ਦੀਆਂ ਮੰਗਾਂ ਸਬੰਧੀ ਮੰਗ-ਪੱਤਰ ਜ਼ਿਲਾ ਤੇ ਡਵੀਜ਼ਨ ਪੱਧਰ ’ਤੇ ਅਫਸਰਾਂ ਨੂੰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਵਕੀਲਾਂ ਨੂੰ ਕਚਹਿਰੀਆਂ ’ਚ ਅਲੱਗ ਤੋਂ ਚੈਂਬਰ, ਲਾਇਬ੍ਰੇਰੀ, ਟਾਇਲਟਾਂ ਤੇ ਬਾਰ ਰੂਮ ਮਿਲਣੇ ਚਾਹੀਦੇ ਹਨ ਤੇ ਮਹਿਲਾ ਵਕੀਲਾਂ ਲਈ ਅਲੱਗ ਤੋਂ ਬਾਰ ਰੂਮ, ਲਾਇਬ੍ਰੇਰੀ, ਟਾਇਲਟਾਂ ਤੇ ਚੈਂਬਰ ਹੋਣੇ ਚਾਹੀਦੇ ਹਨ, ਜੋ ਨਵੇਂ ਵਕੀਲ ਬਣਦੇ ਹਨ ਉਨ੍ਹਾਂ ਕੋਲ ਕੇਸ ਘੱਟ ਹੀ ਹੁੰਦੇ ਹਨ ਇਸ ਲਈ ਨਵੇ ਵਕੀਲਾਂ ਲਈ 10 ਹਜ਼ਾਰ ਰੁਪਏ ਮਹੀਨਾ 5 ਸਾਲ ਲਈ ਭੱਤਾ ਲਗਾਇਆ ਜਾਵੇ ਤੇ ਹਰੇਕ ਵਕੀਲ ਦਾ ਬੀਮਾ ਕਰਵਾਇਆ ਜਾਵੇ। ਵਕੀਲਾਂ ਲਈ ਹਰੇਕ ਸ਼ਹਿਰ ’ਚ ਅਲੱਗ ਤੋਂ ਕਾਲੋਨੀ ਹੋਣੀ ਚਾਹੀਦੀ ਹੈ। ਸਰਕਾਰਾਂ ਵੱਲੋਂ ਕਈ ਥਾਵਾਂ ’ਤੇ ਸਾਬਕਾ ਜੱਜ ਨਿਯੁਕਤ ਕੀਤੇ ਜਾਂਦੇ ਹਨ, ਉਨ੍ਹਾਂ ਥਾਵਾਂ ’ਤੇ ਸੀਨੀਅਰ ਵਕੀਲਾਂ ਨੂੰ ਲਗਾਇਆ ਜਾਵੇ। ਇਸ ਮੌਕੇ ਸਾਬਕਾ ਪ੍ਰਧਾਨ ਬ੍ਰਿਜਮੋਹਨ ਸਿੰਘ, ਸਾਬਕਾ ਪ੍ਰਧਾਨ ਤੇਜਿੰਦਰ ਸਿੰਘ ਸਲਾਣਾ, ਸਾਬਕਾ ਪ੍ਰਧਾਨ ਪੀ. ਸੀ. ਜੋਸ਼ੀ, ਇੰਦਰਜੀਤ ਸਿੰਘ ਚੀਮਾਂ, ਜਗਜੀਤ ਸਿੰਘ ਚੀਮਾ, ਵਰਿੰਦਰ ਸਿੰਘ ਬੋਪਾਰਾਏ, ਅਬਦੁਲ ਰਹੀਮ ਕਨੌਤਾ, ਰਣਜੀਤ ਸਿੰਘ ਗਰੇਵਾਲ, ਭੁਪਿੰਦਰ ਸਿੰਘ ਸੋਢੀ, ਦਵਿੰਦਰ ਸਿੰਘ ਬਾਠ, ਕਮਲਜੀਤ ਸਿੰਘ ਗਰੇਵਾਲ, ਭਰਤ ਵਰਮਾ, ਮਨਦੀਪ ਸਿੰਘ ਬੈਂਸ, ਵਿਜੇ ਵਧੌਣ, ਗੁਰਦੀਪ ਸਿੰਘ, ਨਰਿੰਦਰ ਸਿੰਘ ਭਮਾਰਸੀ, ਅਸ਼ੋਕ ਗੁਪਤਾ, ਕੁਲਵੀਰ ਸਿੰਘ ਨੂਰੀ, ਮਨੀਸ਼ ਜੋਸ਼ੀ, ਨਵਜੋਤ ਸਿੱਧੂ, ਗੁਰਪ੍ਰੀਤ ਸਿੰਘ ਸੈਣੀ, ਹਰਵਿੰਦਰ ਸਿੰਘ ਵਿਰਕ, ਰਾਜਿੰਦਰ ਸਿੰਘ ਖੁਰਮੀ, ਸੁਰਿੰਦਰ ਸਿੰਘ ਮਾਨ, ਸੁਖਜਿੰਦਰ ਸਿੰਘ ਮਾਰਵਾ, ਅਮਰਜੀਤ ਸਿੰਘ ਟਿਵਾਣਾ, ਸਤਵਿੰਦਰ ਸਿੰਘ ਮਾਨ, ਅਰਵੀਨ ਸਚਦੇਵਾ, ਪ੍ਰਦੀਪ ਕੁਮਾਰ, ਬਵਨਪ੍ਰੀਤ ਸਿੰਘ, ਪ੍ਰੀਤਇੰਦਰ ਸਿੰਘ ਕੋਹਾਡ਼, ਰਾਹੁਲ ਸ਼ਰਮਾ, ਗੁਰਜੀਤ ਸਿੰਘ ਮਾਰਵਾ, ਮਨਰਾਜ ਸਿੰਘ ਕੰਗ, ਹਰਭਜਨ ਸਿੰਘ ਗਿੱਲ ਤੇ ਹੋਰ ਵਕੀਲ ਸਾਹਿਬਾਨ ਹਾਜ਼ਰ ਸਨ।

ਫੋਟੋ - http://v.duta.us/5Iz6fwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/T1_OAwAA

📲 Get Patiala News on Whatsapp 💬