[patiala] - ਹਰਜੀਤ ਸਿੰਘ ਬਣੇ ਸਬ-ਇੰਸਪੈਕਟਰ

  |   Patialanews

ਫਤਿਹਗੜ੍ਹ ਸਾਹਿਬ (ਜੱਜੀ)- ਪੰਜਾਬ ਸਰਕਾਰ ਤੇ ਪੁਲਸ ਵਿਭਾਗ ਵੱਲੋਂ ਤਰੱਕੀ ਉਪਰੰਤ ਸਹਾਇਕ ਥਾਣੇਦਾਰ ਤੋਂ ਸਬ-ਇੰਸਪੈਕਟਰ ਬਣੇ ਹਰਜੀਤ ਸਿੰîਘ ਦੇ ਜ਼ਿਲਾ ਪੁਲਸ ਮੁਖੀ ਸ਼੍ਰੀਮਤੀ ਅਲਕਾ ਮੀਨਾ ਤੇ ਐੱਸ. ਪੀ. ਐੱਚ. ਰਵਿੰਦਰਪਾਲ ਸਿੰਘ ਨੇ ਸਟਾਰ ਲਗਾਏ। ਹਰਜੀਤ ਸਿੰਘ ਨੇ ਭਰੋਸਾ ਦਿੱਤਾ ਕਿ ਉਹ ਇਸ ਜ਼ਿੰਮੇਵਾਰੀ ਨੂੰ ਪੂਰੀ ਈਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ। ਹਰਜੀਤ ਸਿੰਘ ਇਸ ਤੋਂ ਪਹਿਲਾ ਥਾਣਾ ਸਰਹਿੰਦ, ਥਾਣਾ ਮੰਡੀ ਗੋਬਿੰਦਗਡ਼੍ਹ, ਥਾਣਾ ਮੁੱਲੇਪੁਰ, ਥਾਣਾ ਖਮਾਣੋਂ ਸਮੇਤ ਜ਼ਿਲੇ ਦੇ ਵੱਖ-ਵੱਖ ਥਾਣਿਆਂ ’ਚ ਸੇਵਾ ਨਿਭਾ ਚੁੱਕੇ ਹਨ ਤੇ ਮੌਜੂਦਾ ਸਮੇਂ ਐੱਸ. ਐੱਸ. ਪੀ. ਦਫਤਰ ਫਤਿਹਗਡ਼੍ਹ ਸਾਹਿਬ ’ਚ ਓ. ਐਸ. ਆਈ. ਦੇ ਅਹੁਦੇ ’ਤੇ ਤਾਇਨਾਤ ਹਨ। ਸ਼੍ਰੀਮਤੀ ਅਲਕਾ ਮੀਨਾ ਨੇ ਕਿਹਾ ਕਿ ਜਿਵੇਂ ਪੁਲਸ ਆਪਣੇ ਅਧਿਕਾਰ ਖੇਤਰ ਦੇ ਲੋਕਾਂ ਦੀ ਸੁਰੱਖਿਆ ਲਈ ਦਿਨ-ਰਾਤ ਡਿਊਟੀ ਕਰਦੀ ਹੈ, ਉਸੇ ਤਰ੍ਹਾਂ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਸ਼ਰਾਰਤੀ ਅਨਸਰਾਂ ਨੂੰ ਸਲਾਖਾਂ ਪਿੱਛੇ ਭੇਜਣ ਲਈ ਉਹ ਵੀ ਪੁਲਸ ਨੂੰ ਬਣਦਾ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿ ਕਿਸੇ ਨੂੰ ਜਿੱਥੇ ਵੀ ਕਿਸੇ ’ਤੇ ਸ਼ਰਾਰਤੀ ਅਨਸਰ ਹੋਣ ਦਾ ਖਦਸ਼ਾ ਲੱਗਦਾ ਹੈ, ਜਾਂ ਲੱਗਦਾ ਹੈ ਕਿ ਕੋਈ ਸ਼ਾਂਤਮਈ ਮਾਹੌਲ ਨੂੰ ਖਰਾਬ ਕਰਨ ਲਈ ਗੈਰ ਸਮਾਜਿਕ ਯੋਜਨਾ ਘਡ਼੍ਹ ਰਿਹਾ ਹੈ ਜਾਂ ਕੋਈ ਵਿਅਕਤੀ ਨਸ਼ਿਆਂ ਦੀ ਸਮੱਗਲਿੰਗ ਕਰ ਰਿਹਾ ਹੈ, ਉਸ ਬਾਰੇ ਲੋਕ ਸਬੰਧਤ ਪੁਲਸ ਥਾਣੇ ਜਾਂ ਚੌਕੀ ਦੀ ਪੁਲਸ ਨੂੰ ਸੂਚਿਤ ਕਰਨ, ਜਿਸ ’ਤੇ ਕਾਰਵਾਈ ਕਰਦਿਆਂ ਪੁਲਸ ਸਮਾਂ ਰਹਿੰਦੇ ਹੀ ਜ਼ੁਰਮ ਦੀ ਕਾਰਵਾਈ ਨੂੰ ਠੱਲ੍ਹ ਦੇਵੇਗੀ। ਉਨ੍ਹਾਂ ਕਿਹਾ ਕਿ ਅਜਿਹੀ ਕੋਈ ਵੀ ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਮ ਵੀ ਗੁਪਤ ਰੱਖਿਆ ਜਾਵੇਗਾ। ਇਸ ਮੌਕੇ ਰੀਡਰ ਹਰਜਿੰਦਰ ਸਿੰਘ ਵੀ ਹਾਜ਼ਰ ਸੀ।

ਫੋਟੋ - http://v.duta.us/_GI-bgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/OFj-lQAA

📲 Get Patiala News on Whatsapp 💬