[ropar-nawanshahar] - ‘ਤੰਦਰੁਸਤ ਪੰਜਾਬ ਸਿਹਤ’ ਮੁੰਹਿਮ ਤਹਿਤ ਭਰਤਗਡ਼੍ਹ ਤੋਂ ਵੈਨ ਰਵਾਨਾ

  |   Ropar-Nawanshaharnews

ਰੋਪੜ (ਬਾਲੀ)-ਸੀਨੀਅਰ ਮੈਡੀਕਲ ਅਫਸਰ ਸੀ.ਐੱਚ.ਸੀ. ਭਰਤਗਡ਼੍ਹ ਡਾ. ਕੁਲਦੀਪ ਸਿੰਘ ਵਲੋਂ ਤੰਦਰੁਸਤ ਪੰਜਾਬ ਸਿਹਤ ਮੁੰਹਿਮ ਤਹਿਤ ਪ੍ਰਚਾਰ ਵੈਨ ਨੂੰ ਸੀ.ਐੱਚ.ਸੀ ਭਰਤਗਡ਼੍ਹ ਤੋਂ ਹਰੀ ਝੰਡੀ ਦੇ ਕੇ ਵੱਖ-ਵੱਖ ਪਿੰਡਾਂ ਲਈ ਰਵਾਨਾ ਕੀਤਾ। ਉਨ੍ਹਾਂ ਦੱਸਿਆ ਕਿ ਇਹ ਵੈਨ ਬਲਾਕ ਭਰਤਗਡ਼੍ਹ ਦੇ ਹਰ ਪਿੰਡ ’ਚ ਜਾਵੇਗੀ ਅਤੇ ਪੰਜਾਬ ਸਰਕਾਰ ਅਧੀਨ ਸਿਹਤ ਵਿਭਾਗ ਪੰਜਾਬ ਵਲੋਂ ਚਲਾਈਆਂ ਜਾ ਰਹੀਆਂ ਸਿਹਤ ਸਬੰਧੀ ਸਕੀਮਾਂ, ਵੱਖ-ਵੱਖ ਬੀਮਾਰੀਆਂ ਦੇ ਮੁਫਤ ਟੈਸਟਾਂ, ਬਚਾਅ, ਇਲਾਜ ਅਤੇ ਮੁਫ਼ਤ ਸਹੂਲਤਾਂ ਬਾਰੇ ਲੋਕਾਂ ਨੂੰ ਜਾਗਰੂਕ ਕਰੇਗੀ। ਰੋਜ਼ਾਨਾ ਇਕ ਪਿੰਡ ’ਚ ਮੈਡੀਕਲ ਕੈਂਪ ਲਾਇਆ ਜਾਵੇਗਾ। ਜਿੱਥੇ ਡਾਕਟਰਾਂ ਵਲੋਂ ਮਰੀਜ਼ਾਂ ਦਾ ਮੁਫ਼ਤ ਚੈੱਕਅਪ ਤੇ ਲੋਡ਼ਵੰਦ ਨੂੰ ਮੁਫਤ ਦਵਾਈਆਂ ਦਿੱਤੀਆਂ ਜਾਣਗੀਆਂ। ਇਸ ਦੌਰਾਨ ਅੱਖਾਂ ਦੀ ਜਾਂਚ ਵੀ ਕੀਤੀ ਜਾਵੇਗੀ ਅਤੇ ਇਸ ਕੈਂਪ ’ਚ ਜ਼ਰੂਰੀ ਟੈਸਟ ਵੀ ਮੁਫਤ ਕੀਤੇ ਜਾਣਗੇ। ਪ੍ਰਚਾਰ ਵੈਨ ਵਲੋਂ ਲੋਕਾ ਨੂੰ ਵੱਖ-ਵੱਖ ਸਿਹਤ ਪ੍ਰੋਗਰਾਮ ਅਤੇ ਸਿਹਤ ਸਮੱਸਿਆਂਵਾਂ ਸਬੰਧੀ ਪੈੰਫਲੈਟ ਅਤੇ ਪੋਸਟਰ ਆਦਿ ਵੰਡੇ ਜਾਣਗੇ। ਇਸ ਤੋਂ ਇਲਾਵਾ ਪੇਰਾਮੈਡੀਕਲ ਸਟਾਫ ਅਤੇ ਡਾਕਟਰਾਂ ਵਲੋਂ ਵੀ ਆਡਿਓ ਸਿਸਟਮ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।

ਫੋਟੋ - http://v.duta.us/QdwblQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/VvYhnwAA

📲 Get Ropar-Nawanshahar News on Whatsapp 💬