[ropar-nawanshahar] - ਰੋਡ ਸੇਫਟੀ ਪ੍ਰੋਗਰਾਮ ਕਰਵਾਇਆ

  |   Ropar-Nawanshaharnews

ਰੋਪੜ (ਅਵਿਨਾਸ਼)-ਸੰਤ ਬਾਬਾ ਸੇਵਾ ਸਿੰਘ ਮੈਮੋਰੀਅਲ ਖਾਲਸਾ ਕਾਲਜ ਲਡ਼ਕੀਆਂ, ਗੁਰੂ ਕਾ ਖੂਹ, ਮੁੰਨੇ ਵਿਖੇ ‘ਰੋਡ ਸੇਫ਼ਟੀ ਸਪਤਾਹ ’ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਸਡ਼ਕ ਸੁਰੱਖਿਆ ਦੇ ਨਿਯਮਾਂ ਅਤੇ ਸਡ਼ਕ ਹਾਦਸਿਆਂ ਤੋਂ ਬਚਾਅ ਸਬੰਧੀ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਗਈ। ਕਾਲਜ ਪ੍ਰਿੰਸੀਪਲ ਡਾ. ਸੰਤ ਸੁਰਿੰਦਰਪਾਲ ਸਿੰਘ ਵਲੋਂ ਸਡ਼ਕ ਸੁਰੱਖਿਆ ਸਬੰਧੀ ਵਿਦਿਆਰਥਣਾਂ ਨੂੰ ਜਾਗਰੂਕ ਕੀਤਾ ਗਿਆ। ਵਾਈਸ ਪ੍ਰਿੰਸੀਪਲ ਪ੍ਰੋ. ਸਨੀਤਾ ਅਰੋਡ਼ਾ ਅਤੇ ਪ੍ਰੋ. ਹਰਜੀਤ ਸਿੰਘ ਵਲੋਂ ਸਡ਼ਕ ਦੁਰਘਨਾਵਾਂ ਦੇ ਕਾਰਨਾਂ ਅਤੇ ਬਚਾਅ ਸਬੰਧੀ ਵੱਖ-ਵੱਖ ਲੈਕਚਰ ਦਿੱਤੇ ਗਏ। ਇਸ ਦੌਰਾਨ ਵਿਦਿਆਰਥਣਾਂ ਦੁਆਰਾ ਸਡ਼ਕ ਸੁਰੱਖਿਆ ਸਬੰਧੀ ਭਾਸ਼ਣ ਦਿੱਤੇ ਗਏ ਅਤੇ ਵਿਦਿਆਰਥਣਾਂ ਦੇ ਸਡ਼ਕ ਸੁਰੱਖਿਆ ਸਬੰਧੀ ਪੋਸਟਰ ਮੁਕਾਬਲੇ ਕਰਵਾਏ ਗਏ ਜਿਨ੍ਹਾਂ ’ਚ ਅਰਸ਼ਦੀਪ ਕੌਰ ਨੇ ਪਹਿਲਾ, ਪ੍ਰਿਯੰਕਾ ਸ਼ਰਮਾ ਅਤੇ ਹਰਪ੍ਰੀਤ ਕੌਰ ਨੇ ਦੂਜਾ ਸਥਾਨ ਅਤੇ ਕੁਲਵਿੰਦਰ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਡ਼ਕ ਸੁਰੱਖਿਆ ਨਿਯਮਾਂ ਸਬੰਧੀ ਪ੍ਰੋ. ਮਨਦੀਪ ਕੌਰ ਅਤੇ ਪ੍ਰੋ. ਤੇਜਿੰਦਰ ਕੌਰ ਵਲੋਂ ਵਿਦਿਆਰਥਣਾਂ ਦੇ ਕੁਇੱਜ਼ ਮੁਕਾਬਲੇ ਕਰਵਾਏ ਗਏ। ਇਸੇ ਤਰ੍ਹਾਂ ਕਰਵਾਏ ਗਏ ਸਲੋਗਨ ਮੁਕਾਬਲਿਆਂ ’ਚ ਵਿਸ਼ਾਲੀ ਨੇ ਪਹਿਲਾ, ਗੀਤਿਕਾ ਨੇ ਦੂਜਾ ਅਤੇ ਅਮਨਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਕੋਲਾਜ਼ ਮੇਕਿੰਗ ਵਿਚ ਰਮਨਦੀਪ ਕੌਰ ਨੇ ਭਾਗ ਲਿਆ। ਇਸ ਮੌਕੇ ਕਾਲਜ ਦਾ ਸਟਾਫ਼ ਹਾਜ਼ਰ ਸੀ।

ਫੋਟੋ - http://v.duta.us/DNoslQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/IfERCQAA

📲 Get Ropar-Nawanshahar News on Whatsapp 💬