[sangrur-barnala] - ‘ਬੋ ਕਾਟਾ ’ ਦੀਆਂ ਆਵਾਜ਼ਾਂ ਨਾਲ ਗੂੰਜਿਆਂ ਆਕਾਸ਼

  |   Sangrur-Barnalanews

ਸੰਗਰੂਰ (ਸੰਜੀਵ)-ਬਸੰਤ ਪੰਚਮੀ ਮੌਕੇ ਪਤੰਗਬਾਜ਼ੀ ਦੇ ਸ਼ੌਕੀਨਾਂ ਨੇ ਜੰਮ ਕੇ ਪਤੰਗਬਾਜ਼ੀ ਦਾ ਮਜ਼ਾ ਲਿਆ ਅਤੇ ਪੂਰਾ ਦਿਨ ਆਕਾਸ਼ ਰੰਗ-ਬਿਰੰਗੀਆਂ ਪਤੰਗਾਂ ਨਾਲ ਭਰਿਆ ਹੋਇਆ ਹੀ ਨਜ਼ਰ ਆਇਆ। ਬਿਨਾਂ ਕੋਈ ਉਮਰ ਦਾ ਲਿਹਾਜ਼ ਕੀਤੇ ਨੌਜਵਾਨ ਲਡ਼ਕੇ, ਲਡ਼ਕੀਆਂ ਅਤੇ ਵੱਡੀ ਉਮਰ ਦੇ ਲੋਕ ਵੀ ਪਤੰਗਬਾਜ਼ੀ ਕਰਦੇ ਨਜ਼ਰ ਆਏ। ਇਸ ਦੌਰਾਨ ਜਿੱਥੇ ਹਰ ਕਿਸੇ ’ਚ ਆਪਣੀ ਪਤੰਗ ਹੋਰਨਾਂ ਨਾਲੋਂ ਉੱਚੀ ਉਡਾਉਣ ਦੀ ਹੋਡ਼ ਲੱਗੀ ਹੋਈ ਸੀ, ਉੱਥੇ ਹੀ ਉਹ ਇਕ-ਦੂਜੇ ਨਾਲ ਪੇਚੇ ਲਡ਼ਾ ਕੇ ਇਕ-ਦੂਸਰੇ ਦੀ ਪਤੰਗ ਕੱਟਣ ਦੀ ਹੋਡ਼ ’ਚ ਸੀ। ਪਤੰਗਬਾਜ਼ੀ ਦੇ ਨਾਲ-ਨਾਲ ਉੱਚੀ ਆਵਾਜ਼ ’ਚ ਛੱਤਾਂ ਉੱਪਰ ਲਗਾਏ ਗਏ ਮਿਊਜ਼ਿਕ ਸਿਸਟਮ ਰਾਹੀਂ ਸੰਗੀਤ ਦਾ ਵੀ ਆਨੰਦ ਲੈ ਰਹੇ ਪਤੰਗਬਾਜ਼ ਜਦ ਕਿਸੇ ਦੀ ਪਤੰਗ ਕੱਟ ਦਿੰਦੇ ਸੀ ਤਾਂ ਉਹ ਖੁਸ਼ੀ ਨਾਲ ‘ਵੋ ਕਾਟਾ ਰੇ’ ਆਖ ਕੇ ਆਪਣੀ ਖੁਸ਼ੀ ਹੋਰਨਾਂ ਨਾਲ ਸਾਂਝੀ ਕਰ ਰਹੇ ਸੀ। ਹਰ ਕੁਝ ਸੈਕਿੰਡਾਂ ਬਾਦ ਹੀ ਹਰ ਪਾਸਿਓਂ ‘ਵੋ ਕਾਟਾ ਰੇ’ ਦੀ ਆਵਾਜ਼ ਹੀ ਸੁਣਾਈ ਦੇ ਰਹੀ ਸੀ। ਐਤਵਾਰ ਦਾ ਦਿਨ ਹੋਣ ਕਾਰਨ ਪਤੰਗਬਾਜ਼ ਬੇਹੱਦ ਉਤਸ਼ਾਹ ਨਾਲ ਪਤੰਗਬਾਜ਼ੀ ਕਰ ਰਹੇ ਸੀ। ਛੋਟੇ ਬੱਚੇ ਜਿਨ੍ਹਾਂ ਨੂੰ ਪਤੰਗ ਉਡਾਉਣਾ ਨਹੀਂ ਸੀ ਆਉਂਦਾ, ਨੇ ਵੀ ਗੈਸੀ ਗੁਬਾਰੇ ਆਦਿ ਓੁਡਾ ਕੇ ਇਸ ਤਿਉਹਾਰ ਦਾ ਆਨੰਦ ਮਾਣਿਆ।

ਫੋਟੋ - http://v.duta.us/QdwblQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/sBaV2AAA

📲 Get Sangrur-barnala News on Whatsapp 💬