[sangrur-barnala] - ਸੰਤ ਮੱਘਰ ਸਿੰਘ ਦੀ ਯਾਦ ’ਚ ਨਗਰ ਕੀਰਤਨ ਸਜਾਇਆ

  |   Sangrur-Barnalanews

ਸੰਗਰੂਰ (ਸਿੰਗਲਾ)-ਪੰਥ ਰਤਨ ਸੱਚਖੰਡ ਵਾਸੀ ਸੰਤ ਬਾਬਾ ਮੱਘਰ ਸਿੰਘ ਜੀ ਦੀ ਯਾਦ ’ਚ 72ਵਾਂ ਸਾਲਾਨਾ ਧਾਰਮਿਕ ਸਮਾਗਮ ਗੁਰਦੁਆਰਾ ਸ੍ਰੀ ਅਕਾਲ ਪ੍ਰਕਾਸ਼ ਸਾਹਿਬ ਸ਼ੇਰਪੁਰ ਵਿਖੇ ਬਡ਼ੀ ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਸਮਾਗਮ ਨੂੰ ਮੁੱਖ ਰੱਖਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ’ਚ ਮਹਾਨ ਨਗਰ ਕੀਰਤਨ ਗੁਰਦੁਆਰਾ ਸਾਹਿਬ ਮੇਨ ਬਾਜ਼ਾਰ ਤੋਂ ਲੈ ਕੇ ਸਾਰੇ ਸ਼ਹਿਰ ਤੇ ਗਲੀ-ਮੁਹੱਲਿਆਂ ਦੀ ਪਰਿਕਰਮਾ ਕਰਦਿਆਂ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ। ਕਈ ਗੱਤਕਾ ਪਾਰਟੀਆਂ ਵੱਲੋਂ ਆਪਣੀ ਕਲਾਂ ਦੇ ਜੌਹਰ ਵੀ ਦਿਖਾਏ ਗਏ ਅਤੇ ਪੰਜਾਬ ਪ੍ਰਸਿੱਧ ਰਾਗੀ-ਢਾਡੀ ਜਥਿਆਂ ਵੱਲੋਂ ਸੰਗਤਾਂ ਨੂੰ ਗੁਰੂ ਇਤਿਹਾਸ ਸੁਣਾ ਕੇ ਨਿਹਾਲ ਕੀਤਾ ਗਿਆ। ਨਗਰ ਕੀਰਤਨ ਦਾ ਵੱਖ-ਵੱਖ ਪਡ਼ਾਵਾਂ ’ਤੇ ਜਿਥੇ ਸੰਗਤਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ । ਬੱਚਿਆਂ ਵੱਲੋਂ ਧਾਰਮਿਕ ਰਚਨਾਵਾਂ ਵੀ ਪਡ਼੍ਹੀਆਂ ਗਈਆਂ। ਇਸ ਸਮਾਗਮ ’ਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਮਰੀਕ ਸਿੰਘ ਜਵੰਧਾ, ਖਜ਼ਾਨਚੀ ਬਹਾਦਰ ਸਿੰਘ ਥਿੰਦ, ਮਲਕੀਤ ਸਿੰਘ ਥਿੰਦ, ਧੰਨਾ ਸਿੰਘ, ਨਿਰਮਲ ਸਿੰਘ ਔਜਲਾ, ਹਰਪ੍ਰੀਤ ਸਿੰਘ ਥਿੰਦ ਫੌਜੀ, ਰਣਜੀਤ ਸਿੰਘ, ਸੁਖਵਿੰਦਰ ਸਿੰਘ, ਜਗਤਾਰ ਸਿੰਘ ਤਾਰੀ, ਦਰਸ਼ਨ ਸਿੰਘ ਗਿੱਲ, ਸੁਖਮਨੀ ਸੇਵਾ ਸੋਸਾਇਟੀ ਦੇ ਪ੍ਰਧਾਨ ਸੁਖਦੇਵ ਸਿੰਘ ਦਿਉਸੀ, ਸ਼ਹੀਦ ਗਰੁਪ੍ਰੀਤ ਸਿੰਘ ਰਾਜੂ ਦੇ ਪਿਤਾ ਬਲਵਿੰਦਰ ਸਿੰਘ, ਆਡ਼੍ਹਤੀਆ ਬਲਵਿੰਦਰ ਸਿੰਘ ਗਾਂਧੀ, ਗੁਰਮੀਤ ਸਿੰਘ ਜਵੰਧਾ, ਥਿੰਦ ਪੱਤੀ ਧਰਮਸ਼ਾਲਾ ਕਮੇਟੀ ਦੇ ਪ੍ਰਧਾਨ ਮਾ. ਚਰਨ ਸਿੰਘ ਜਵੰਧਾ, ਰਜਿੰਦਰ ਸਿੰਘ ਫੱਗਾ ਆਦਿ ਆਗੂਆਂ ਨੇ ਸ਼ਮੂਲੀਅਤ ਕੀਤੀ। ਨਗਰ ਕੀਰਤਨ ਦੌਰਾਨ ਮਨਜੀਤ ਸਿੰਘ ਧਾਮੀ ਤੇ ਹਰਬੰਸ ਸਿੰਘ ਸ਼ੇਰਪੁਰ ਨੇ ਸਟੇਜ ਦੀ ਸੇਵਾ ਬਾਖੂਬੀ ਨਿਭਾਈ।

ਫੋਟੋ - http://v.duta.us/ilO3EAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/t3tRwQAA

📲 Get Sangrur-barnala News on Whatsapp 💬