[sangrur-barnala] - ਸੀਵਰੇਜ ਦੀ ਸਮੱਸਿਆ ਤੇ ਗਲੀਆਂ ’ਚ ਪਏ ਡੂੰਘੇ ਟੋਇਆਂ ਤੋਂ ਲੋਕ ਪ੍ਰੇਸ਼ਾਨ

  |   Sangrur-Barnalanews

ਸੰਗਰੂਰ (ਕਾਂਸਲ, ਅੱਤਰੀ,ਸੰਜੀਵ)-ਸ਼ਹਿਰ ਦੇ ਵਾਰਡ ਨੰਬਰ 1 ਅਤੇ 4 ’ਚ ਸੀਵਰੇਜ ਦੀਆਂ ਟੁੱਟੀਆਂ ਪਾਈਪਾਂ ਦੀ ਲੀਕੇਜ ਕਾਰਨ ਸੀਵਰੇਜ ਵਿਚਲਾ ਗੰਦਾ ਪਾਣੀ ਕੱਚੀਆਂ ਗਲੀਆਂ ’ਚ ਭਰਨ ਕਰਕੇ ਇਥੇ ਹਰ ਪਾਸੇ ਫੈਲੇ ਚਿੱਕਡ਼ ਅਤੇ ਗੰਦਗੀ ਕਾਰਨ ਨਰਕ ਵਾਲੀ ਬਣੀ ਸਥਿਤੀ ਤੋਂ ਤੰਗ ਆਏ ਵਾਰਡ ਵਾਸੀਆਂ ਨੇ ਅੱਜ ਐੱਸ. ਡੀ. ਐੱਮ. ਦਫ਼ਤਰ ਦਾ ਘਿਰਾਓ ਕਰ ਕੇ ਰੋਸ ਧਰਨਾ ਦਿੰਦਿਆਂ ਨਗਰ ਕੌਂਸਲ, ਸੀਵਰੇਜ ਬੋਰਡ ਅਤੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਜਾਣਕਾਰੀ ਦਿੰਦਿਆਂ ਨਗਰ ਕੌਂਸਲ ਉਪ ਪ੍ਰਧਾਨ ਸੁਖਜਿੰਦਰ ਸਿੰਘ ਰੀਟੂ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਆਗੂ ਮਾਲਵਿੰਦਰ ਸਿੰਘ, ਗੱਜਣ ਸਿੰਘ, ਹਰਵਿੰਦਰ ਸਿੰਘ ਬੰਟੀ ਢਿੱਲੋਂ, ਗਰਚਰਨ ਸਿੰਘ, ਚਮਕੌਰ ਸਿੰਘ, ਜਗਜੀਤ ਸਿੰਘ, ਬਘੇਲ ਸਿੰਘ ਨੰਬਰਦਾਰ, ਹਰਜਿੰਦਰ ਸਿੰਘ, ਨੈਬ ਸਿੰਘ, ਜੀਤ ਸਿੰਘ ਸਮੇਤ ਵੱਡੀ ਗਿਣਤੀ ’ਚ ਇਕੱਠੇ ਹੋਏ ਹੋਰ ਵਾਰਡ ਵਾਸੀਆਂ ਨੇ ਦੱਸਿਆ ਕਿ ਨਗਰ ਕੌਂਸਲ ਅਤੇ ਸੀਵਰੇਜ ਬੋਰਡ ਵੱਲੋਂ ਸ਼ਹਿਰ ’ਚ ਸੀਵਰੇਜ ਸਹੀ ਢੰਗ ਨਾਲ ਨਹੀਂ ਪਾਇਆ ਗਿਆ ਅਤੇ ਉਨ੍ਹਾਂ ਦੇ ਵਾਰਡਾਂ ਵਿਚ ਸੀਵਰੇਜ ਗਲੀਆਂ ਦੇ ਵਿਚਕਾਰ ਪਾ ਦੇਣ ਤੋਂ ਬਾਅਦ ਗਲੀਆਂ ਨੂੰ ਪੱਕਾ ਕਰਨਾ ਤਾਂ ਦੂਰ, ਗਲੀਆਂ ਵਿਚ ਪੁੱਟੇ ਗਏ ਟੋਏ ਤੱਕ ਵੀ ਨਹੀਂ ਭਰੇ ਗਏ, ਜਿਸ ਕਾਰਨ ਇਥੇ ਡੂੰਘੇ-ਡੂੰਘੇ ਟੋਏ ਹਨ। ਇਸ ਕਾਰਨ ਹੀ ਇਥੇ ਸੀਵਰੇਜ ਦੇ ਪਾਈਪ ਟੁੱਟੇ ਹੀ ਰਹਿੰਦੇ ਹਨ ਅਤੇ ਫਿਰ ਸੀਵਰੇਜ ਦਾ ਗੰਦਾ ਪਾਣੀ ਲੀਕ ਹੋ ਕੇ ਗਲੀਆਂ ’ਚ ਭਰ ਜਾਂਦਾ ਹੈ ਅਤੇ ਗਲੀਆਂ ਕੱਚੀਆਂ ਹੋਣ ਕਾਰਨ ਅਤੇ ਇਥੇ ਟੋਏ ਇਸ ਗੰਦੇ ਪਾਣੀ ਨਾਲ ਇਥੇ ਹਰ ਪਾਸੇ ਚਿੱਕਡ਼, ਗਾਰਾ ਅਤੇ ਗੰਦਗੀ ਫੈਲਣ ਕਾਰਨ ਜਿਥੇ ਇਥੋਂ ਲੋਕਾਂ ਨੂੰ ਗਲੀਆਂ ’ਚੋਂ ਲੰਘਣ ਦੀ ਬਹੁਤ ਸਮੱਸਿਆ ਆਉਂਦੀ ਹੈ ਉਥੇ ਹੀ ਇਸ ਗੰਦੇ ਪਾਣੀ ਕਾਰਨ ਇਥੇ ਮੱਖੀਆਂ-ਮੱਛਰਾਂ ਦਾ ਵਾਧਾ ਹੋਣ ਕਾਰਨ ਅਤੇ ਫੈਲ ਰਹੀ ਗੰਦਗੀ ਕਾਰਨ ਬੀਮਾਰੀਆਂ ਫੈਲਣ ਦਾ ਵੀ ਖਤਰਾ ਬਣਇਆ ਹੋਇਆ ਹੈ, ਜਿਸ ਤੋਂ ਵਾਰਡਾਂ ’ਚ ਰਹਿੰਦੇ ਲੋਕ ਵੀ ਬਹੁਤ ਪ੍ਰੇਸ਼ਾਨ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਵੱਲੋਂ ਕਈ ਵਾਰ ਨਗਰ ਕੌਂਸਲ ’ਚ ਚੱਕਰ ਲਾਉਣ ਅਤੇ ਨਗਰ ਕੌਂਸਲ ਦਾ ਦਫ਼ਤਰ ਦਾ ਘਿਰਾਓ ਕਰਨ ਦੇ ਨਾਲ-ਨਾਲ ਬੀਤੇ ਦਿਨੀਂ ਵੀ ਕਾਕਡ਼ਾ ਰੋਡ ਉਪਰ ਆਵਾਜਾਈ ਠੱਪ ਕਰ ਕੇ ਰੋਸ ਧਰਨਾ ਦਿੱਤਾ ਗਿਆ ਸੀ, ਜਿਸ ਦੌਰਾਨ ਸਾਨੂੰ ਐੱਸ. ਡੀ. ਐੱਮ. ਭਵਾਨੀਗਡ਼੍ਹ ਅਤੇ ਥਾਣਾ ਮੁਖੀ ਨੇ ਇਸ ਸਮੱਸਿਆ ਦਾ ਹੱਲ ਕਰਵਾਉਣ ਲਈ ਸੋਮਵਾਰ ਤੋਂ ਕੰਮ ਸ਼ੁਰੂ ਕਰਵਾਉਣ ਦਾ ਪੂਰਾ ਭਰੋਸਾ ਦੇ ਕੇ ਧਰਨਾ ਚੁਕਵਾਇਆ ਸੀ ਪਰ ਇਸ ਸਭ ਦੇ ਬਾਵਜੂਦ ਅਜੇ ਤੱਕ ਕੋਈ ਹੱਲ ਨਹੀਂ ਕੀਤਾ ਗਿਆ। ਅੱਜ ਜਦੋਂ ਅਸੀਂ ਪ੍ਰਸ਼ਾਸਨ ਦੇ ਵਾਅਦੇ ਅਨੁਸਾਰ ਐੱਸ. ਡੀ. ਐੱਮ. ਦਫ਼ਤਰ ਆਏ ਤਾਂ ਐੱਸ. ਡੀ. ਐੱਮ. ਇਥੇ ਮੌਜੂਦ ਨਹੀਂ ਸਨ ਅਤੇ ਇਥੇ ਮੌਜੂਦ ਤਹਿਸੀਲਦਾਰ ਅਤੇ ਹੋਰ ਅਧਿਕਾਰੀਆਂ ਨੇ ਫਿਰ ਸਾਨੂੰ ਇਸ ਦਾ ਟੈਂਡਰ ਲਾਉਣ ਦਾ ਭਰੋਸਾ ਦੇ ਕੇ ਮੋਡ਼ਨ ਦੀ ਕੋਸ਼ਿਸ਼ ਕੀਤੀ ਜੋ ਸਿਰਫ ਕਥਿਤ ਤੌਰ ’ਤੇ ਇਨ੍ਹਾਂ ਦੇ ਲਾਰੇ ਹੀ ਸਨ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਸਾਬਕਾ ਐੱਮ. ਐੱਲ. ਏ. ਅਤੇ ਨਗਰ ਕੌਂਸਲ ਪ੍ਰਧਾਨ ਦੇ ਵਾਰਡ ਵਿਚ ਸਾਡੇ ਨਾਲੋਂ ਪਿੱਛੋਂ ਸੀਵਰੇਜ ਪਾ ਕੇ ਉਥੇ ਗਲੀਆਂ ਅਤੇ ਸਡ਼ਕਾਂ ਨੂੰ ਪੱਕਾ ਕਰ ਦਿੱਤਾ ਗਿਆ ਹੈ ਜਦੋਂ ਕਿ ਸਾਡੇ ਵਾਰਡਾਂ ’ਚ ਓਹੀ ਨਰਕ ਵਾਲੀ ਸਥਿਤੀ ਛੱਡ ਦਿੱਤੀ ਗਈ ਹੈ। ਉਨ੍ਹਾਂ ਕਿਹਾ ਜਦੋਂ ਤੱਕ ਸਾਡੇ ਵਾਰਡ ’ਚ ਕੰਮ ਸ਼ੁਰੂ ਨਹੀਂ ਹੁੰਦਾ ਅਸੀਂ ਇਸੇ ਤਰ੍ਹਾਂ ਇਥੇ ਆਪਣਾ ਧਰਨਾ ਜਾਰੀ ਰੱਖਾਂਗੇ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਵਾਰਡਾਂ ’ਚ ਟੋਏ ਭਰੇ ਜਾਣ ਅਤੇ ਗਲੀਆਂ ਪੱਕੀਆਂ ਕੀਤੀਆਂ ਜਾਣ, ਸੀਵਰੇਜ ਨੂੰ ਜਲਦ ਠੀਕ ਕਰ ਕੇ ਇਥੇ ਫੈਲ ਰਹੀ ਗੰਦਗੀ ਦਾ ਸਫਾਇਆ ਕੀਤਾ ਜਾਵੇ। ਇਸ ਮੌਕੇ ਮੌਜੂਦ ਤਹਿਸੀਲਦਾਰ ਪੁਸ਼ਪਰਾਜ ਸਿੰਘ, ਨਾਇਬ ਤਹਿਸੀਲਦਾਰ ਮਨਮੋਹਨ ਸਿੰਘ ਅਤੇ ਥਾਣਾ ਮੁਖੀ ਪ੍ਰਿਤਪਾਲ ਸਿੰਘ ਨੇ ਧਰਨਾਕਾਰੀਆਂ ਨੂੰ ਇਹ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੇ ਵਾਰਡ ਸਬੰਧੀ ਡੇਢ ਕਰੋਡ਼ ਰੁਪਏ ਦੀ ਗ੍ਰਾਂਟ ਮਨਜ਼ੂਰ ਹੋ ਗਈ ਹੈ ਅਤੇ ਜਲਦ ਹੀ ਇਸ ਦਾ ਟੈਂਡਰ ਅਖਬਾਰ ਵਿਚ ਪ੍ਰਕਾਸ਼ਿਤ ਕਰਵਾ ਕੇ ਜਲਦ ਇਸ ਦਾ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ ਅਤੇ ਗਲੀਆਂ ਦੀ ਸਫਾਈ ਅਸੀਂ ਅੱਜ ਕਰਵਾ ਦਿੰਦੇ ਹਾਂ ਪਰ ਧਰਨਾਕਾਰੀ ਇਸ ਗੱਲ ਉਪਰ ਅਡ਼ੇ ਹੋਏ ਸਨ ਪ੍ਰਸ਼ਾਸਨ ਆਪਣੇ ਵਾਅਦੇ ਅਨੁਸਾਰ ਅੱਜ ਹੀ ਗਲੀਆਂ ਪੱਕੀਆਂ ਕਰਨ ਦਾ ਕੰਮ ਸ਼ੁਰੂ ਕਰਵਾਏ।

ਫੋਟੋ - http://v.duta.us/QdwblQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/wHxhVwAA

📲 Get Sangrur-barnala News on Whatsapp 💬